‘Palazzo 2’ release date revealed : ਪਲਾਜ਼ੋ ਗੀਤ ਜੋ ਕਿ ਸਾਲ 2017 ‘ਚ ਆਇਆ ਸੀ ਤੇ ਖੂਬ ਧੂਮ ਮਚਾਈ ਸੀ । ਜਿਸ ਤੋਂ ਬਾਅਦ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਪਲਾਜ਼ੋ 2 ਦਾ ਇੰਤਜ਼ਾਰ ਕਰ ਰਹੇ ਸੀ। ਜੀ ਹਾਂ ਇੱਕ ਵਾਰ ਫਿਰ ਤੋਂ ਪਲਾਜ਼ੋ ਦੀ ਤਿਕੜੀ ਯਾਨੀਕਿ ਸ਼ਿਵਜੋਤ, ਕੁਲਵਿੰਦਰ ਬਿੱਲਾ ਤੇ ਹਿਮਾਂਸ਼ੀ ਖੁਰਾਣਾ ਬਹੁਤ ਜਲਦ ਪਲਾਜ਼ੋ 2 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ।ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਕਿਊਟ ਜਿਹੀ ਵੀਡੀਓ ਪੋਸਟ ਪਾ ਕੇ ਗਾਣੇ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕਿਆ ਹੈ।
ਇਸ ਵੀਡੀਓ ‘ਚ ਤਿੰਨੋਂ ਜਣੇ ਖੂਬ ਮਸਤੀ-ਮਜ਼ਾਕ ਕਰ ਰਹੇ ਨੇ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਦੱਸ ਦਈਏ ਇਹ ਗੀਤ 23 ਮਾਰਚ ਨੂੰ ਦਰਸ਼ਕਾਂ ਦੇ ਰੁਬਰੂ ਹੋਵੇਗਾ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਸ਼ਿਵਜੋਤ ਨੇ ਲਿਖੇ ਨੇ ਤੇ ਮਿਊਜ਼ਿਕ ਹੋਵੇਗਾ Aman Hayer ਦਾ। ਗੀਤ ਨੂੰ ਮਿੱਠੀ ਆਵਾਜ਼ ਦੇ ਨਾਲ ਸ਼ਿੰਗਰਾਣਗੇ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ। ਇਸ ਗੀਤ ਨੂੰ ਲੈ ਕੇ ਪਲਾਜ਼ੋ 2 ਦੀ ਪੂਰੀ ਟੀਮ ਬਹੁਤ ਉਤਸੁਕ ਹੈ।
ਹੁਣ ਤੱਕ ਕੁਲਵਿੰਦਰ ਬਿੱਲਾ ਨੇ ਪੰਜੇ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿਤੇ ਹਨ ਤੇ ਨਾਲ ਹੀ ਸ਼ਿਵਜੋਤ ਨੇ ਵੀ। ਹਿਮਾਂਸ਼ੀ ਖੁਰਾਣਾ ਇਸ ਤੋਂ ਪਹਿਲਾਂ ਵੀ ਕਈ ਗੀਤਾਂ ਦੇ ਵਿੱਚ ਨਜਰ ਆ ਚੁੱਕੀ ਹੈ। ਬਿੱਗ ਬੌਸ ਦੇ ਘਰ ਤੋਂ ਬਾਅਦ ਹਿਮਾਸ਼ੀ ਖੁਰਾਣਾ ਦੀ ਫੈਨ ਫੋਲੋਵਿੰਗ ਵੀ ਕਾਫੀ ਵੱਧ ਚੁਕੀ ਹੈ। ਦੱਸ ਦੇਈਏ ਕਿ ਹਿਮਾਂਸ਼ੀ ਇਕ ਮਾਡਲ ਤੇ ਇਕ ਗਾਇਕਾ ਵੀ ਹੈ ਜੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਹੀ ਪ੍ਰਸਿੱਧ ਹੈ।
ਇਹ ਵੀ ਦੇਖੋ : ਕੀ ਪੰਜਾਬ ਤਰੱਕੀ ਕਰ ਰਿਹਾ? ਇਸ ਪ੍ਰੋਫ਼ੈਸਰ ਦੀ ਇਕੱਲੀ-ਇਕੱਲੀ ਗੱਲ ਤੁਹਾਨੂੰ ਸੋਚਣ ‘ਤੇ ਕਰ ਦਵੇਗੀ ਮਜਬੂਰ
The post ਕੁਲਵਿੰਦਰ ਬਿੱਲਾ, ਸ਼ਿਵਜੋਤ ਤੇ ਹਿਮਾਂਸ਼ੀ ਖੁਰਾਣਾ ਦੇ ਨਵੇਂ ਗੀਤ ‘Palazzo 2’ ਦੀ ਰਿਲੀਜ਼ ਡੇਟ ਆਈ ਸਾਹਮਣੇ appeared first on Daily Post Punjabi.
source https://dailypost.in/news/entertainment/palazzo-2-release-date-revealed/