west bengal election sourav ganguly: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਭਾਤਰੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਦੀਆਂ ਖਬਰਾਂ ਤੇਜ਼ੀ ਫੜ ਰਹੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਸੌਰਵ ਗਾਂਗੁਲੀ, 7 ਮਾਰਚ ਨੂੰ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਹਿੱਸਾ ਲੈ ਸਕਦੇ ਹਨ ਅਤੇ ਬੀਜੇਪੀ ‘ਚ ਸ਼ਾਮਲ ਹੋ ਸਕਦੇ ਹਨ।ਹਾਲਾਂਕਿ, ਇਸ ਖਬਰ ਦੀ ਪੁਸ਼ਟੀ ਨਾ ਤਾਂ ਸੌਰਵ ਨੇ ਕੀਤੀ ਹੈ ਅਤੇ ਨਾ ਹੀ ਬੇਜੀਪੀ ਨੇ।ਸੌਰਵ ਗਾਂਗੁਲੀ ਦੇ ਬੀਜੇਪੀ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ‘ਤੇ ਪਾਰਟੀ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸਾਬਕਾ ਕ੍ਰਿਕੇਟਰ ‘ਤੇ ਨਿਰਭਰ ਕਰਦਾ ਹੈ ਕਿ ਉਹ ਰੈਲੀ ‘ਚ ਰਹਿਣਗੇ ਜਾਂ ਨਹੀਂ।
ਬੀਜੇਪੀ ਬੁਲਾਰੇ ਸ਼ਾਮਿਕ ਭੱਟਾਚਾਰੀਆ ਨੇ ਕਿਹਾ ਕਿ ਜੇਕਰ ਸਾਬਕਾ ਕਪਤਾਨ ਸੌਰਵ ਗਾਂਗੁਲੀ ਆਪਣੀ ਸਿਹਤ ਅਤੇ ਹਾਲਾਤ ਨੂੰ ਦੇਖਦੇ ਹੋਏ ਰੈਲੀ ‘ਚ ਹਿੱਸਾ ਲੈਣ ਦਾ ਵਿਚਾਰ ਕਰਦੇ ਹਨ, ਤਾਂ ਉਨ੍ਹਾਂ ਦਾ ਸਭ ਤੋਂ ਵੱਧ ਸਵਾਗਤ ਹੋਵੇਗਾ।ਧਿਆਨ ਯੋਗ ਹੈ ਕਿ ਸੌਰਵ ਗਾਂਗੁਲੀ ਦਾ ਹਾਲ ਹੀ ਵਿਚ ਇਕ ਹੋਰ ਐਨਜੀਓਪਲਾਸਟੀ ਹੋਇਆ ਸੀ ਹਸਪਤਾਲ ਵਿੱਚ ਤਿੰਨ ਦਿਨ ਬਿਤਾਉਣ ਤੋਂ ਬਾਅਦ ਉਸਨੂੰ 31 ਜਨਵਰੀ ਨੂੰ ਛੁੱਟੀ ਦੇ ਦਿੱਤੀ ਗਈ। ਸਰਜਰੀ ਦੌਰਾਨ ਦੋ ਹੋਰ ਸਟੰਟ ਪਾਏ ਗਏ ਸਨ।ਜਨਵਰੀ ਦੀ ਸ਼ੁਰੂਆਤ ‘ਚ ਸੌਰਵ ਗਾਂਗੁਲੀ ਨੂੰ ਹਾਰਟ ਅਟੈਕ ਆਇਆ ਸੀ।ਇਸ ਦੌਰਾਨ ਹੋਈ ਸਰਜਰੀ ‘ਚ ਇੱਕ ਸਟੰਟ ਪਾਇਆ ਗਿਆ ਸੀ।
BREAKING NEWS! Ajay Devgn ਨੂੰ ਘੇਰ ਕੇ ਲਾਹਣਤਾਂ ਪਾਉਣ ਵਾਲਾ Nihang Sinhg ਖਿਲਾਫ ਦੇਖੋ ਕੀ ਹੋਈ ਕਾਰਵਾਈ
The post PM ਮੋਦੀ ਦੀ ਰੈਲੀ ਨਾਲ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ ਸੌਰਵ ਗਾਂਗੁਲੀ… appeared first on Daily Post Punjabi.