iPhone ਨਾਲ ਚਾਰਜਰ ਨਾ ਦੇਣਾ Apple ਨੂੰ ਪਿਆ ਮਹਿੰਗਾ, ਲੱਗਿਆ ਇੰਨੇ ਕਰੋੜ ਦਾ ਜੁਰਮਾਨਾ

Consumer Rights Protection Agency fined: ਦੁਨੀਆ ਦੀ ਮਸ਼ਹੂਰ ਫੋਨ ਨਿਰਮਾਤਾ ਕੰਪਨੀ Apple ਨੂੰ ਆਪਣੇ ਆਈਫੋਨ 12 ਸੀਰੀਜ਼ ਦੇ ਸਮਾਰਟਫੋਨ ਨਾਲ ਚਾਰਜਰ ਨਾ ਦੇਣਾ ਭਾਰੀ ਪੈ ਗਿਆ ਹੈ। ਇੱਕ ਰਿਪੋਰਟ ਦੇ ਅਨੁਸਾਰ ਬ੍ਰਾਜ਼ੀਲ ਦੀ ਖਪਤਕਾਰ ਸੁਰੱਖਿਆ ਏਜੰਸੀ Procon-SP ਨੇ Apple ਨੂੰ ਇਸਦੇ ਲਈ 2 ਮਿਲੀਅਨ ਡਾਲਰ (ਲਗਭਗ 14 ਕਰੋੜ ਰੁਪਏ) ਜੁਰਮਾਨਾ ਲਗਾਇਆ ਹੈ। ਬ੍ਰਾਜ਼ੀਲ ਦੀ ਏਜੰਸੀ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ, ਬਿਨ੍ਹਾਂ ਚਾਰਜਰ ਤੋਂ ਡਿਵਾਈਸਾਂ ਵੇਚਣ ਅਤੇ ਗਲਤ ਨਿਯਮਾਂ ਨੂੰ ਜੁਰਮਾਨੇ ਦਾ ਕਾਰਨ ਦੱਸਿਆ ਹੈ। Procon-SP ਨੇ ਇਹ ਵੀ ਦੱਸਿਆ ਹੈ ਕਿ ਐਪਲ ਦੇ ਇਸ ਕਦਮ ਨਾਲ ਵਾਤਾਵਰਣ ਨੂੰ ਕੋਈ ਫਾਇਦਾ ਨਹੀਂ ਹੁੰਦਾ ਦਿਖਾਈ ਦਿੰਦਾ।

Consumer Rights Protection Agency fined
Consumer Rights Protection Agency fined

ਦੱਸ ਦੇਈਏ ਕਿ Apple ਨੇ ਪਿਛਲੇ ਸਾਲ ਅਕਤੂਬਰ ਵਿੱਚ ਆਈਫੋਨ 12 ਸੀਰੀਜ਼ ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਉਸ ਸਮੇਂ ਪੂਰੀ ਦੁਨੀਆ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ, ਜਦੋਂ ਬਾਕਸ ਨਾਲ ਚਾਰਜਰ ਨਾ ਦੇਣ ਦੀ ਗੱਲ ਕਹੀ ਗਈ ਸੀ। ਹਾਲਾਂਕਿ, ਕੰਪਨੀ ਨੇ ਇਸਦੇ ਪਿੱਛੇ ਇੱਕ ਮਹੱਤਵਪੂਰਣ ਕਾਰਨ ਵੀ ਦੱਸਿਆ ਸੀ। ਐਪਲ ਨੇ ਕਹਿਣਾ ਸੀ ਕਿ ਚਾਰਜਰ ਨਾ ਦੇ ਕੇ ਕੰਪਨੀ ਈ-ਵੇਸਟ (ਇਲੈਕਟ੍ਰਾਨਿਕ ਕੂੜਾ-ਕਰਕੱਟ) ਦੀ ਸਮੱਸਿਆ ਨੂੰ ਘਟਾ ਰਹੀ ਹੈ, ਜਿਸ ਨਾਲ ਵਾਤਾਵਰਣ ਨੂੰ ਲਾਭ ਮਿਲੇਗਾ । ਐਪਲ ਤੋਂ ਬਾਅਦ ਸੈਮਸੰਗ ਨੇ ਵੀ ਇਸ ਤਰਕੀਬ ਨੂੰ ਅਪਣਾਇਆ ਹੈ।

Consumer Rights Protection Agency fined

ਇਸ ਤੋਂ ਇਲਾਵਾ ਕੰਪਨੀ ਨੇ I phone 11 ‘ਤੇ ਵੀ ਕਿਹਾ ਸੀ ਕਿ ਕੰਪਨੀ ਨੇ ਪਾਣੀ ਕਾਰਨ ਹੋਈ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ, ਖਰਾਬ ਫੋਨਾਂ ਦੀ ਮੁਰੰਮਤ ਨਹੀਂ ਕੀਤੀ । ਇਹ ਕੰਪਨੀ ਦੇ ਇਸ਼ਤਿਹਾਰਾਂ ਨੂੰ ਗੁੰਮਰਾਹ ਕਰਨ ਵਾਲੇ ਸਾਬਿਤ ਕਰਦਾ ਹੈ। ਏਜੰਸੀ ਨੇ ਫੋਨ ਅਪਡੇਟ ਦੀ ਸਮੱਸਿਆ ਅਤੇ ਅਣਉਚਿਤ ਸ਼ਰਤਾਂ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਇਹ ਬਹੁਤ ਗਲਤ ਵਿਵਹਾਰ ਹੈ।

ਇਹ ਵੀ ਦੇਖੋ: ਭਿਖੀਵਿੰਡ ਨੇੜੇ ਪੁਲਿਸ ਨੇ ਦੋ ਨਿਹੰਗ ਸਿੰਘਾਂ ਦਾ ਕੀਤਾ ENCOUNTER, ਦੋ ਥਾਣਾ ਮੁਖੀਆਂ ਦੇ ਵੱਢੇ ਗੁੱਟ.

The post iPhone ਨਾਲ ਚਾਰਜਰ ਨਾ ਦੇਣਾ Apple ਨੂੰ ਪਿਆ ਮਹਿੰਗਾ, ਲੱਗਿਆ ਇੰਨੇ ਕਰੋੜ ਦਾ ਜੁਰਮਾਨਾ appeared first on Daily Post Punjabi.



source https://dailypost.in/news/international/consumer-rights-protection-agency-fined/
Previous Post Next Post

Contact Form