ਗਾਇਕ ਗੁਰੀ ਸਿੰਘ ਨੂੰ ਵੀ ਚੜ੍ਹਿਆ ਵਿਆਹ ਕਰਵਾਉਣ ਦਾ ਚਾਅ , ਨਵੀਂ ਭਾਬੀ ਅੱਗੇ ਬੇਨਤੀ ਕਰਦੇ ਹੋਏ ਆਏ ਨਜ਼ਰ

Singer Guri Singh also : ਪੰਜਾਬੀ ਗਾਇਕ ਗੁਰੀ ਸਿੰਘ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਦੋਸਤ ਸੁੱਖ ਖਰੌੜ ਦੇ ਵਿਆਹ ਦੀ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਨਵੀਂ ਵਿਆਹੀ ਭਾਬੀ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਕਿ ਗਾਇਕ ਗੈਰੀ ਸੰਧੂ ਦਾ ਗੀਤ ਭਾਬੀ ਯਾਰਾਂ ਦੇ ਵਿਆਹ ਚ ਪਾ-ਪਾ ਭੰਗੜਾ ਦਿਉਰ ਤਾਂ ਮਲੰਗ ਹੋ ਗਿਆ ਉੱਤੇ ਗੁਰੀ ਸਿੰਘ (Guri Singh) ਆਪਣੀ ਨਵੀਂ ਭਾਬੀ ਦੇ ਨਾਲ ਅਦਾਕਾਰੀ ਕਰ ਰਿਹਾ ਹੈ।

ਇਸ ਵੀਡੀਓ ‘ਚ ਸੁੱਖ ਖਰੌੜ ਤੇ ਕੁਝ ਹੋਰ ਦੋਸਤ ਵੀ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਦਿਉਰ ਭਾਬੀ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਇਹ ਵੀਡੀਓ ਕੁਝ ਦਿਨ ਪਹਿਲਾਂ ਹੀ ਗੁਰੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝਾ ਕੀਤਾ ਹੈ। ਦੱਸ ਦੇਈਏ ‘ਦ ਲੈਂਡਰਸ’ ਮਿਊਜ਼ਿਕ ਗਰੁੱਪ ‘ਚ ਦੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਦੀ ਤਿਕੜੀ ਗੀਤ ਗਾਉਂਦੀ ਹੈ । ਇਸ ਤਿਕੜੀ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਤਰਥਲੀ (Tarhthalli), ਜੇਲ ਫੇਲ, ਲੈਂਡਰਸ, ਜੱਟ ਖੁੱਲਗੇ, ਡਾਊਨਲੋਡ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਨਜ ਕਰ ਚੁੱਕੇ ਨੇ।

ਇਹ ਵੀ ਦੇਖੋ : ਭਿਖੀਵਿੰਡ ਨੇੜੇ ਪੁਲਿਸ ਨੇ ਦੋ ਨਿਹੰਗ ਸਿੰਘਾਂ ਦਾ ਕੀਤਾ ENCOUNTER, ਦੋ ਥਾਣਾ ਮੁਖੀਆਂ ਦੇ ਵੱਢੇ ਗੁੱਟ.

The post ਗਾਇਕ ਗੁਰੀ ਸਿੰਘ ਨੂੰ ਵੀ ਚੜ੍ਹਿਆ ਵਿਆਹ ਕਰਵਾਉਣ ਦਾ ਚਾਅ , ਨਵੀਂ ਭਾਬੀ ਅੱਗੇ ਬੇਨਤੀ ਕਰਦੇ ਹੋਏ ਆਏ ਨਜ਼ਰ appeared first on Daily Post Punjabi.



source https://dailypost.in/news/entertainment/singer-guri-singh-also/
Previous Post Next Post

Contact Form