Nita ambani on corona vaccine : ਪੂਰੇ ਵਿਸ਼ਵ ਨੂੰ ਆਪਣੀ ਚਪੇਟ ‘ਚ ਲੈਣ ਵਾਲੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਖਤਮ ਕਰਨ ਲਈ ਹੁਣ ਭਾਰਤ ਵਿੱਚ ਪੂਰੀ ਤੇਜੀ ਨਾਲ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਅਤੇ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਟੀਕਾਕਰਨ ਬਾਰੇ ਵੱਡਾ ਐਲਾਨ ਕੀਤਾ ਹੈ। ਨੀਤਾ ਅੰਬਾਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਰਿਲਾਇੰਸ ਦੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੀਕਾਕਰਨ ਦੀ ਲਾਗਤ ਕੰਪਨੀ ਅਦਾ ਕਰੇਗੀ। ਨੀਤਾ ਅੰਬਾਨੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ, “ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਸ ਮਹਾਂਮਾਰੀ ਨੂੰ ਜਲਦੀ ਖਤਮ ਕਰ ਦੇਵਾਂਗੇ। ਪਰ ਉਦੋਂ ਤੱਕ ਸਾਵਧਾਨੀ ਵਰਤਦੇ ਰਹੋ।ਅਸੀਂ ਹੁਣ ਇਸ ਲੜਾਈ ਦੇ ਆਖ਼ਰੀ ਪੜਾਅ ਵਿਚ ਹਾਂ। ਅਸੀਂ ਜਿੱਤਾਂਗੇ। ਮੁਕੇਸ਼ ਅੰਬਾਨੀ ਅਤੇ ਮੈਂ ਫੈਸਲਾ ਕੀਤਾ ਹੈ ਕਿ ਅਸੀਂ ਰਿਲਾਇੰਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਟੀਕਾ ਮੁਫਤ ਮੁਹੱਈਆ ਕਰਵਾਵਾਂਗੇ।”
ਨੀਤਾ ਅੰਬਾਨੀ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਵਿਅਕਤੀ ਵੈਕਸੀਨ ਲਗਵਾਉਣਾ ਚਾਹੁੰਦਾ ਹੈ, ਉਹ ਜਲਦ ਤੋਂ ਜਲਦ ਵੈਕਸੀਨ ਲਈ ਬਣੇ ਸਰਕਾਰੀ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾ ਦੇਣ। ਤਾਂ ਜੋ ਇਸ ਮਹਾਂਮਾਰੀ ਨੂੰ ਜਲਦੀ ਤੋਂ ਜਲਦੀ ਪਿੱਛੇ ਛੱਡਿਆ ਜਾ ਸਕੇ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਟੀਕਾਕਰਨ ਦਾ ਦੂਜਾ ਪੜਾਅ 1 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਇਸ ਪੜਾਅ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਟੀਕਾਕਰਨ ਲਈ ਲੋਕ ਕੋਵਿਨ ਟੂ-ਪੁਆਇੰਟ ਜ਼ੀਰੋ ਪੋਰਟਲ ਜਾਂ ਅਰੋਗਿਆ ਸੇਤੂ ਵਰਗੇ ਐਪਸ ‘ਤੇ ਰਜਿਸਟਰ ਕਰ ਰਹੇ ਹਨ।
ਇਹ ਵੀ ਦੇਖੋ : ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ Sarabjit Cheema ਦਾ ਇਹ ਰੂਪ, ਸਿੰਘੁ ਦੀ ਸਟੇਜ ਤੋਂ ਸੁਣੋ LIVE
The post ‘ਰਿਲਾਇੰਸ ਦੇ ਸਾਰੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਫਤ ਲੱਗੇਗੀ ਕੋਰੋਨਾ ਵੈਕਸੀਨ’ : ਨੀਤਾ ਅੰਬਾਨੀ appeared first on Daily Post Punjabi.