ਟੈਕਸ ਕਮਾਉਣ ਲਈ ਆਮ ਜਨਤਾ ਨੂੰ ਮਹਿੰਗਾਈ ਦੇ ਦਲਦਲ ਵਿੱਚ ਧੱਕ ਰਹੀ ਹੈ ਕੇਂਦਰ ਸਰਕਾਰ : ਰਾਹੁਲ ਗਾਂਧੀ

Rahul Gandhi tweets on inflation: ਪੈਟਰੋਲ-ਡੀਜ਼ਲ, ਖਾਣਾ ਪਕਾਉਣ ਵਾਲੀ ਗੈਸ ਅਤੇ ਕੁਝ ਹੋਰ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਦੇ ਵਾਧੇ ਖਿਲਾਫ ਕਾਂਗਰਸ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਸਪੀਕਅਪ ਐਂਜੈਸਟ ਪ੍ਰਾਈਜ਼ ਰਾਈਜ਼’ ਮੁਹਿੰਮ ਵਿੱਚ ਸ਼ਾਮਲ ਹੋ ਕੇ ਮਹਿੰਗਾਈ ਦੇ ਵਿਰੁੱਧ ਆਵਾਜ਼ ਬੁਲੰਦ ਕਰਨ।ਉਨ੍ਹਾਂ ਟਵੀਟ ਕੀਤਾ, “ਮਹਿੰਗਾਈ ਸਰਾਪ ਹੈ। ਕੇਂਦਰ ਸਰਕਾਰ ਸਿਰਫ ਟੈਕਸ ਕਮਾਉਣ ਲਈ ਲੋਕਾਂ ਨੂੰ ਮਹਿੰਗਾਈ ਦੇ ਦਲਦਲ ਵਿੱਚ ਧੱਕ ਰਹੀ ਹੈ। ਦੇਸ਼ ਦੀ ਤਬਾਹੀ ਖਿਲਾਫ ਆਪਣੀ ਆਵਾਜ਼ ਬੁਲੰਦ ਕਰੋ।”

Rahul Gandhi tweets on inflation

ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਦੋਸ਼ ਲਾਇਆ, “ਮੋਦੀ ਸਰਕਾਰ ਵੱਲੋਂ ਚੁੱਕੇ ਗਏ ਹਰ ਕਦਮ ਨੇ ਆਮ ਲੋਕਾਂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ ਹਨ। ਦੇਸ਼ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਆਪਣੀ ਆਵਾਜ਼ ਬੁਲੰਦ ਕਰਨਗੇ।” ਕਈ ਹੋਰ ਕਾਂਗਰਸੀ ਨੇਤਾਵਾਂ ਨੇ ਵੀ ਇਸ ਮੁਹਿੰਮ ਤਹਿਤ ਸਰਕਾਰ ਨੂੰ ਨਿਸ਼ਾਨਾ ਬਣਾਇਆ। ਮੋਦੀ ਸਰਕਾਰ ਹਰ ਪਾਸੇ ਮਹਿੰਗਾਈ ਨੂੰ ਲੇ ਕੇ ਘਿਰੀ ਨਜ਼ਰ ਆ ਰਹੀ ਹੈ। ਪੈਟਰੋਲ ਡੀਜ਼ਲ ਅਤੇ ਐਲਪੀਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਹੋਏ ਵਾਧੇ ਨੇ ਲੋਕਾਂ ਨੂੰ ਬੁਰੀ ਸਥਿਤੀ ਵਿੱਚ ਪਾਈਆਂ ਹੈ, ਅਤੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ। ਅਜਿਹੀ ਸਥਿਤੀ ਵਿਚ ਰਾਜਨੀਤਿਕ ਪਾਰਟੀਆਂ ਨੇ ਵੀ ਸਰਕਾਰ ਵਿਰੁੱਧ ਹਮਲੇ ਤੇਜ਼ ਕਰ ਦਿੱਤੇ ਹਨ।

ਇਹ ਵੀ ਦੇਖੋ: ਜੇ ਖੇਤੀ ਕਾਨੂੰਨ ਰੱਦ ਹੋਣਗੇ.. ਤੁਸੀਂ ਵੀ ਦੇਖੋ ਟਰੈਕਟਰਾਂ ਤੇ ਮੋਟਰਸਾਈਕਲਾਂ ਦੇ ਸ਼ੌਕੀਨ ਜੱਟ ਦੇ ਠਾਠ

The post ਟੈਕਸ ਕਮਾਉਣ ਲਈ ਆਮ ਜਨਤਾ ਨੂੰ ਮਹਿੰਗਾਈ ਦੇ ਦਲਦਲ ਵਿੱਚ ਧੱਕ ਰਹੀ ਹੈ ਕੇਂਦਰ ਸਰਕਾਰ : ਰਾਹੁਲ ਗਾਂਧੀ appeared first on Daily Post Punjabi.



Previous Post Next Post

Contact Form