ਅਨੁਪਮ ਖੇਰ ਦੀ ਤਾਰੀਫਾਂ ਦੇ ਪੁਲ ਬੰਨਦੀ ਨਜ਼ਰ ਆਈ ਮਿਸ ਕੰਗਨਾ…ਕੀ ਕਿਹਾ ਤਾਰੀਫਾਂ ਵਿੱਚ ਵੇਖੋ ਜ਼ਰਾ

Kangana praise for Anupam Kher : ਪੰਗਾ ਕੁਈਨ ਕੰਗਨਾ ਰਣੌਤ ਜੋ ਕੀ ਅਕਸਰ ਆਪਣੇ ਵਿਵਾਦਿਤ ਬਿਆਨਾਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀਆਂ ਤਾਰੀਫਾਂ ਦੇ ਪੁਲ ਬਣਦੀ ਹੋਈ ਨਜਰ ਆ ਰ ਹੀ ਹੈ। ਹਾਲ ਹੀ ਵਿੱਚ ਅਨੁਪਮ ਖੇਰ ਦੀ ਇੱਕ ਨਵੀਂ ਕਿਤਾਬ ਜਿਸ ਦਾ ਨਾਮ ‘Your best day is today’ ਹਾਲ ਹੀ ਵਿੱਚ ਪਬਲਿਸ਼ ਹੋਈ ਹੈ। ਜਿਸ ਨੂੰ ਲੈ ਕੇ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਅਨੁਪਮ ਖੇਰ ਦੀਆ ਤਾਰੀਫਾਂ ਕੀਤੀਆਂ ਹਨ। ਕੰਗਨਾ ਨੇ ਟਵੀਟ ਕੀਤਾ ਕਿ – ਪਿਆਰੇ ਅਨੂਪਮ ਖੇਰ ਜੀ, ਵਾਅਦਾ ਕੀਤਾ ਹੈ ਕਿ ਤੁਸੀਂ ਜਲਦੀ ਹੀ ‘Your best day is today’ ਦੀ ਇਕ ਕਾਪੀ ਖਰੀਦੋਗੇ ਅਤੇ ਰਾਜਪੂਤ ਪ੍ਰਾਨ ਜਾਏ ਪ੍ਰ ਬਚਨ ਨਾ ਜਾਏ, ਮੇਰੀ ਖੁਸ਼ੀ ਅਤੇ ਸਕਾਰਾਤਮਕਤਾ ਦਾ ਬੰਡਲ ਇਹ ਹੈ ਜੋ ਤੁਸੀਂ ਆਪਣੀ ਗੁਪਤ tਰਤ ਨੂੰ ਜਾਣਨਾ ਚਾਹੁੰਦੇ ਹੋ। ਪੜ੍ਹਨ ਲਈ ਇੰਤਜ਼ਾਰ ਕਰੋ, ਜਲਦੀ ਹੀ ਫੀਡਬੈਕ ਦੇਵੇਗੀ। ਸਭ ਵਧੀਆ।

ਇਸ ਟਵੀਟ ਦਾ ਜਵਾਬ ਦਿੰਦੇ ਹੋਏ ਅਨੁਪਮ ਖੇਰ ਨੇ ਵੀ ਸੋਸ਼ਲ ਮੀਡਿਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਸਨੇ ਕੰਗਨਾ ਰਣੌਤ ਦਾ ਤਹਿਦਿਲੋਂ ਧੰਨਵਾਦ ਕੀਤਾ ਹੈ ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਮੇਰੇ ਪਿਆਰੇ @ ਕੰਗਾਨਾਰਾਨਾਤ !! ਤੁਹਾਡੀ ਵਿਲੱਖਣਤਾ ਛੂਤਕਾਰੀ ਹੈ! ਤੁਸੀਂ ਅਸਲ ਵਿੱਚ ਇੱਕ ਕਿਤਾਬ ਦੀ ਦੁਕਾਨ ਤੇ ਜਾ ਰਹੇ ਹੋ ਅਤੇ ਮੇਰੀ ਕਿਤਾਬ ਨੂੰ ਖਰੀਦਣਾ #YourBestDayIsToday ਤੁਹਾਨੂੰ ਬਾਕੀ ਦੁਨੀਆਂ ਤੋਂ ਅਲੱਗ ਕਰਦਾ ਹੈ! ਤੁਹਾਡੇ ਲਈ – ਜਿਨ੍ਹਾਂ ਕੋਲ ਇਕੱਲੇ ਤੁਰਨ ਦੀ ਹਿੰਮਤ ਹੈ ਉਨ੍ਹਾਂ ਦੇ ਪਿੱਛੇ ਕਾਫਲੇ ਹੁੰਦੇ ਹਨ !! ” ਲਾਈਵ! ਅਤੇ ਖੁਸ਼ ਰਹੋ।

ਦੱਸ ਦੇਈਏ ਕਿ ਬਾਲੀਵੁੱਡ ਦੀ ਇਹ ਪੰਗਾ ਕੁਈਨ ਅਕਸਰ ਕਿਸੇ ਨਾ ਕਿਸੇ ਮੁੱਦੇ ਤੇ ਆਪਣਾ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ। ਜਿੱਥੇ ਕੰਗਨਾ ਦੀ ਬਹੁਤ ਸਾਰੇ ਬਾਕੀ ਬਾਲੀਵੁੱਡ ਸਿਤਾਰਿਆਂ ਦੇ ਨਾਲ ਨਹੀਂ ਬਣਦੀ ਤੇ ਉਹ ਸਭ ਤੇ ਕਿਸੇ ਨਾ ਕਿਸੇ ਭਾਣੇ ਤੰਜ ਕੱਸਦੀ ਰਹਿੰਦੀ ਹੈ। ਉੱਥੇ ਹੀ ਅੱਜ ਕੰਗਨਾ ਅਨੁਪਮ ਖੇਰ ਦੀ ਤਾਰੀਫਾਂ ਦੇ ਪੁਲ ਬੰਨਦੀ ਹੋਈ ਨਜਰ ਆਈ। ਕਹਿ ਸਕਦੇ ਹਾਂ ਕੀ ਦੋਨੋ ਇਕ ਦੂਜ਼ੇ ਦੀਆ ਤਾਰੀਫਾਂ ਕਰਦੇ ਹੋਏ ਨਜਰ ਆਏ ਸਨ।

ਇਹ ਵੀ ਦੇਖੋ : ਕੈਪਟਨ ਨੂੰ ਵਾਅਦੇ ਯਾਦ ਕਰਾਉਣ ਲਈ ਬਦਾਮ ਲੈ ਕੇ ਆਏ ਮੁਲਾਜ਼ਮ, ਦੇਖ ਕੇ ਗੁੱਸੇ ਚ ਆਇਆ ਸਿੰਘ, ਪਾ ‘ਤਾ ਭੜਥੂ

The post ਅਨੁਪਮ ਖੇਰ ਦੀ ਤਾਰੀਫਾਂ ਦੇ ਪੁਲ ਬੰਨਦੀ ਨਜ਼ਰ ਆਈ ਮਿਸ ਕੰਗਨਾ…ਕੀ ਕਿਹਾ ਤਾਰੀਫਾਂ ਵਿੱਚ ਵੇਖੋ ਜ਼ਰਾ appeared first on Daily Post Punjabi.



Previous Post Next Post

Contact Form