ਮਨਪ੍ਰੀਤ ਸਿੰਘ ਬਾਦਲ ਨੂੰ ਕਰੋਨਾ

ਚੰਡੀਗੜ੍ਹ, 12 ਮਾਰਚ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹ ਕਿ ਉਹ ਕਰੋਨਾ ਕਾਰਨ ਇਕਾਂਤਵਾਸ ਹੋ ਗਏ ਹਨ। ਮੰਤਰੀ ਨੇ ਅਪੀਲ ਕੀਤੀ ਜਿਹੜੇ ਵੀ ਬੀਤੇ ਦਿਨਾਂ ਦੌਰਾਨ ਉਨ੍ਹਾਂ ਦੇ ਸੰਪਰਕ ਵਿੱਚ ਰਹੇ ਹਨ ਉਹ ਆਪਣਾ ਟੈਸਟ ਕਰਵਾਉਣ ਤੇ ਕੋਵਿਡ-19 ਬਾਰੇ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਸ ਸਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਕਰੋਨਾ ਤੋਂ ਆਪ ਤੇ ਦੂਜਿਆਂ ਦਾ ਬਚਾਅ ਕੀਤਾ ਜਾਵੇ।



source https://punjabinewsonline.com/2021/03/12/%e0%a8%ae%e0%a8%a8%e0%a8%aa%e0%a9%8d%e0%a8%b0%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%ac%e0%a8%be%e0%a8%a6%e0%a8%b2-%e0%a8%a8%e0%a9%82%e0%a9%b0-%e0%a8%95%e0%a8%b0%e0%a9%8b/
Previous Post Next Post

Contact Form