
ਮੁਕਤਸਰ, 12 ਮਾਰਚ
ਸ਼੍ਰੋਮਣੀ ਕਮੇਟੀ ਮੈਂਬਰ ਬਿੱਕਰ ਸਿੰਘ ਚੰਨੂ ਦਾ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਹਫ਼ਤਿਆਂ ਤੋਂ ਬਿਮਾਰ ਸਨ। ਕੁਝ ਅਕਾਲੀ ਨੇਤਾਵਾਂ ਨੇ ਦੱਸਿਆ ਕਿ ਬਿੱਕਰ ਸਿੰਘ ਦਾ ਬਠਿੰਡਾ ਜ਼ਿਲ੍ਹੇ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਪਰ ਵੀਰਵਾਰ ਦੀ ਰਾਤ ਉਨ੍ਹਾਂ ਨੂੰ ਮੁਹਾਲੀ ਦੇ ਮਲਟੀ-ਸਪੈਸ਼ਲਿਟੀ ਹਸਪਤਾਲ ਵਿੱਚ ਤਬਦੀਲ ਕਰਨ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਬਿੱਕਰ ਸਿੰਘ 54 ਸਾਲ ਦੇ ਸਨ ਤੇ ਉਹ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ-ਪ੍ਰਧਾਨ ਵਜੋਂ ਸੇਵਾ ਨਿਭਾਅ ਚੁੱਕੇ ਸਨ।
source https://punjabinewsonline.com/2021/03/12/%e0%a8%90%e0%a9%b1%e0%a8%b8%e0%a8%9c%e0%a9%80%e0%a8%aa%e0%a9%80%e0%a8%b8%e0%a9%80-%e0%a8%a6%e0%a9%87-%e0%a8%b8%e0%a8%be%e0%a8%ac%e0%a8%95%e0%a8%be-%e0%a8%9c%e0%a9%82%e0%a8%a8%e0%a9%80%e0%a8%85/
Sport:
PTC News