ਇੰਗਲੈਂਡ ਦੇ ਖਿਡਾਰੀਆਂ ਨੂੰ ਮੈਨ ਆਫ ਦਿ ਮੈਚ ਤੇ ਸੀਰੀਜ਼ ਦਾ ਅਵਾਰਡ ਦੇਣ ‘ਤੇ ਭੜਕੇ ਕੋਹਲੀ, ਕਹੀ ਇਹ ਵੱਡੀ ਗੱਲ

Virat Kohli after India series clinching win: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਤੀਜੇ ਤੇ ਆਖਰੀ ਵਨਡੇ ਮੈਚ ਵਿੱਚ 7 ਦੌੜਾਂ ਦੀ ਰੋਮਾਂਚਕ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੰਦੇ ਹੋਏ ਸ਼ਾਰਦੁਲ ਠਾਕੁਰ ਨੂੰ ਮੈਨ ਆਫ ਦਿ ਮੈਚ ਅਤੇ ਭੁਵਨੇਸ਼ਵਰ ਕੁਮਾਰ ਨੂੰ ਮੈਨ ਆਫ ਦਿ ਸੀਰੀਜ਼ ਨਾ ਮਿਲਣ ‘ਤੇ ਹੈਰਾਨੀ ਜਤਾਈ ਹੈ । ਸ਼ਾਰਦੁਲ ਨੇ 30 ਦੌੜਾਂ ਬਣਾਉਣ ਤੋਂ ਇਲਾਵਾ 4 ਵਿਕਟਾਂ ਵੀ ਹਾਸਿਲ ਕੀਤੀਆਂ ਜਦਕਿ ਭੁਵਨੇਸ਼ਵਰ ਨੇ ਪੂਰੀ ਸੀਰੀਜ਼ ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇੰਗਲੈਂਡ ਵੱਲੋਂ ਨਾਬਾਦ 95 ਦੌੜਾਂ ਦੀ ਪਾਰੀ ਖੇਡਣ ਵਾਲੇ ਸੈਮ ਕੁਰੇਨ ਨੂੰ ਮੈਨ ਆਫ ਦਿ ਮੈਚ ਤੇ ਜਾਨੀ ਬੇਅਰਸਟੋ ਨੂੰ ਮੈਨ ਆਫ ਦਿ ਸੀਰੀਜ਼ ਦੇ ਲਈ ਚੁਣਿਆ ਗਿਆ।

Virat Kohli after India series clinching win
Virat Kohli after India series clinching win

ਇਸ ਸਬੰਧੀ ਕੋਹਲੀ ਨੇ ਕਿਹਾ ਕਿ ਜਦੋਂ 2 ਚੋਟੀ ਦੀਆਂ ਟੀਮਾਂ ਆਪਸ ਵਿੱਚ ਖੇਡਦੀਆਂ ਹਨ ਤਾਂ ਮੈਚ ਰੋਮਾਂਚਕ ਹੁੰਦੇ ਹਨ। ਸੈਮ ਕੁਰੇਨ ਨੇ ਵਧੀਆ ਪਾਰੀ ਖੇਡੀ । ਸਾਡੇ ਗੇਂਦਬਾਜ਼ਾਂ ਨੇ ਹਾਲਾਂਕਿ ਵਿਕਟਾਂ ਹਾਸਿਲ ਕੀਤੀਆਂ ਅਤੇ ਹਾਰਦਿਕ ਤੇ ਨਟਰਾਜਨ ਨੇ ਅਖੀਰ ਵਿੱਚ ਵਧੀਆ ਗੇਂਦਬਾਜ਼ੀ ਕੀਤੀ। ਅਸੀਂ ਕੈਚ ਛੱਡੇ ਇਹ ਨਿਰਾਸ਼ਾਜਨਕ ਸੀ ਪਰ ਅਸੀਂ ਅੰਤ ਵਿੱਚ ਜਿੱਤ ਦਰਜ ਕਰਨ ਵਿੱਚ ਸਫਲ ਰਹੇ। ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਸ਼ਾਰਦੁਲ ਨੂੰ ਮੈਨ ਆਫ ਦਿ ਮੈਚ ਅਤੇ ਭੁਵੀ ਨੂੰ ਮੈਨ ਆਫ ਦਿ ਸੀਰੀਜ਼ ਨਹੀਂ ਚੁਣਿਆ ਗਿਆ। ਸਭ ਤੋਂ ਵੱਧ ਸਿਹਰਾ ਗੇਂਦਬਾਜ਼ਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮੁਸ਼ਕਿਲ ਹਾਲਾਤ ਵਿੱਚ ਵਧੀਆ ਗੇਂਦਬਾਜ਼ੀ ਕੀਤੀ।

Virat Kohli after India series clinching win

ਉੱਥੇ ਹੀ ਦੂਜੇ ਪਾਸੇ ਇੰਗਲੈਂਡ ਦੇ ਕਾਰਜਕਾਰੀ ਕਪਤਾਨ ਜੋਸ ਬਟਲਰ ਨੇ ਕਿਹਾ ਕਿ ਇਸ ਦੌਰੇ ਦਾ ਤਜ਼ੁਰਬਾ ਵਿਸ਼ਵ ਕੱਪ ਵਿੱਚ ਕੰਮ ਆਵੇਗਾ । ਭਾਰਤ ਇਸ ਸਾਲ ਟੀ-20 ਵਰਲਡ ਕੱਪ ਤੋਂ ਇਲਾਵਾ ਸਾਲ 2023 ਵਿੱਚ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਕਰੇਗਾ। ਬਟਲਰ ਨੇ ਕਿਹਾ, “ਸ਼ਾਨਦਾਰ ਮੈਚ। ਦੋਵਾਂ ਟੀਮਾਂ ਨੇ ਕੁਝ ਗਲਤੀਆਂ ਕੀਤੀਆਂ ਪਰ ਸ਼ਾਨਦਾਰ ਕ੍ਰਿਕਟ ਵੀ ਖੇਡੀ।

ਇਹ ਵੀ ਦੇਖੋ: ਭਾਜਪਾ ਆਗੂ ਨੇ ਪੱਤਰਕਾਰ ਨੂੰ ਕਿਹਾ “ਮਾਲਵੇ ਦਾ ਪੇਂਡੂ”! ਕਹਿੰਦਾ “ਬੰਦ ਕਰਨ ਵਾਲਿਆਂ ਦੇ ਮਾਰੋ ਛਿੱਤਰ”

The post ਇੰਗਲੈਂਡ ਦੇ ਖਿਡਾਰੀਆਂ ਨੂੰ ਮੈਨ ਆਫ ਦਿ ਮੈਚ ਤੇ ਸੀਰੀਜ਼ ਦਾ ਅਵਾਰਡ ਦੇਣ ‘ਤੇ ਭੜਕੇ ਕੋਹਲੀ, ਕਹੀ ਇਹ ਵੱਡੀ ਗੱਲ appeared first on Daily Post Punjabi.



source https://dailypost.in/news/sports/virat-kohli-after-india-series-clinching-win/
Previous Post Next Post

Contact Form