Haryana government assembly session : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਤਰਾਖੰਡ ਸਰਕਾਰ ਸੰਕਟ ਦਾ ਸਾਹਮਣਾ ਕਰ ਰਹੀ ਹੈ, ਇਸ ਦੇ ਨਾਲ ਹੀ ਅੱਜ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਅੱਗੇ ਵੀ ਇੱਕ ਮੁਸੀਬਤ ਖੜੀ ਹੋ ਰਹੀ ਹੈ। ਕਾਂਗਰਸ ਵੱਲੋਂ ਲਿਆਂਦੇ ਜਾ ਰਹੇ ਅਵਿਸ਼ਵਾਸ਼ ਮੱਤ ਪ੍ਰਸਤਾਵ ਬਾਰੇ ਅੱਜ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਵਿਚਾਰ-ਵਟਾਂਦਰੇ ਹੋਣੇ ਹਨ, ਜਿਸ ਤੋਂ ਬਾਅਦ ਵੋਟਿੰਗ ਦੀ ਨੌਬਤ ਵੀ ਆ ਸਕਦੀ ਹੈ। ਅਜਿਹੀ ਸਥਿਤੀ ਵਿੱਚ ਖੱਟਰ ਸਰਕਾਰ ਸਾਹਮਣੇ ਬਹੁਮਤ ਸਾਬਿਤ ਕਰਨ ਦੀ ਚੁਣੌਤੀ ਹੋਏਗੀ। ਅਸੈਂਬਲੀ ਵਿੱਚ ਅਵਿਸ਼ਵਾਸ਼ ਮੱਤ ਪ੍ਰਸਤਾਵ ‘ਤੇ ਵਿਚਾਰ-ਵਟਾਂਦਰੇ ਤੋਂ ਪਹਿਲਾਂ, ਭਾਜਪਾ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਸਦਨ ਵਿੱਚ ਰਹਿਣ ਲਈ ਕਿਹਾ ਹੈ, ਤਾਂ ਜੋ ਵੋਟਿੰਗ ਦੇ ਸਮੇਂ ਕੋਈ ਦਿੱਕਤ ਨਾ ਆਵੇ। ਇਸ ਦੇ ਨਾਲ ਹੀ ਸਰਕਾਰ ਵਿੱਚ ਭਾਜਪਾ ਦੇ ਨਾਲ ਖੜ੍ਹੀ ਜੇਜੇਪੀ ਦੇ ਵਿਧਾਇਕਾਂ ਦੀਆ ਵੀ ਵੱਖ ਵੱਖ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ।
ਬੀਤੇ ਦਿਨ ਜੇਜੇਪੀ ਦੇ ਵਿਧਾਇਕ ਦੇਵੇਂਦਰ ਬਬਲੀ ਦਾ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਜੇਜੇਪੀ ਨੂੰ ਸਰਕਾਰ ਤੋਂ ਪਿੱਛੇ ਹਟਣਾ ਚਾਹੀਦਾ ਹੈ, ਕਿਉਂਕਿ ਹੁਣ ਕਿਸਾਨ ਅਤੇ ਪਿੰਡ ਵਾਸੀ ਉਨ੍ਹਾਂ ਦੇ ਖਿਲਾਫ ਆ ਗਏ ਹਨ, ਜਿਸ ਨਾਲ ਪਾਰਟੀ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। ਇਹੀ ਕਾਰਨ ਹੈ ਕਿ ਹਰ ਕਿਸੇ ਦੀ ਨਜ਼ਰ ਜੇਜੇਪੀ ‘ਤੇ ਹੈ ਕਿ ਜੇਜੇਪੀ ਅੱਜ ਕੀ ਫੈਸਲਾ ਕਰੇਗੀ। ਹਰਿਆਣਾ ‘ਚ ਕੁੱਲ 90 ਸੀਟਾਂ ਹਨ, ਪਰ ਇਸ ਵੇਲੇ ਇੱਥੇ 88 ਵਿਧਾਇਕ ਹਨ। ਬਹੁਗਿਣਤੀ ਲਈ 45 ਦੇ ਅੰਕੜੇ ਦੀ ਜ਼ਰੂਰਤ ਹੈ, ਜਦਕਿ ਅਵਿਸ਼ਵਾਸ-ਮੱਤ ਲਿਆ ਰਹੀ ਕਾਂਗਰਸ ਕੋਲ ਕੁੱਲ 30 ਵਿਧਾਇਕ ਹਨ। ਇਸ ਦੇ ਨਾਲ ਹੀ, ਸੱਤਾ ਵਿੱਚ ਬੈਠੀ ਭਾਜਪਾ ਕੋਲ 40, ਸਹਿਯੋਗੀ ਜੇਜੇਪੀ ਕੋਲ 10 ਅਤੇ 5 ਆਜ਼ਾਦ ਵਿਧਾਇਕ ਹਨ। ਯਾਨੀ ਭਾਜਪਾ ਦਾ ਦਾਅਵਾ ਹੈ ਕਿ ਸਰਕਾਰ ਨੂੰ 55 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਜੇ ਇਸ ਅਨੁਸਾਰ ਵੋਟਿੰਗ ਕੀਤੀ ਜਾਂਦੀ ਹੈ ਤਾਂ ਭਾਜਪਾ ਨੂੰ ਕੋਈ ਮੁਸ਼ਕਿਲ ਨਹੀਂ ਹੋਏਗੀ। ਪਰ, ਪਿੱਛਲੇ ਸਮੇਂ ਵਿੱਚ ਹੋਏ ਕਿਸਾਨ ਅੰਦੋਲਨ ਕਾਰਨ ਜੇਜੇਪੀ ਵਿਧਾਇਕਾਂ ਦਾ ਬਿਆਨ ਬਹੁਤ ਵੱਖਰਾ ਆਇਆ ਹੈ, ਜੋ ਵਿਧਾਨ ਸਭਾ ਵਿੱਚ ਵੋਟਿੰਗ ਵੇਲੇ ਕੁੱਝ ਪ੍ਰਭਾਵ ਦਿਖਾ ਸਕਦਾ ਹੈ।
ਇਹ ਵੀ ਦੇਖੋ : ਲੋਕ ਸਭਾ ‘ਚ ਹਰਸਿਮਰਤ ਬਾਦਲ ਨੇ ਉਧੇੜੀ ਮੋਦੀ ਸਰਕਾਰ , FCI ਦੀਆਂ ਉੱਡਦੀਆਂ ਧੱਜੀਆਂ Live !
The post ਕਾਂਗਰਸ ਦਾ ਅਵਿਸ਼ਵਾਸ਼ ਪ੍ਰਸਤਾਵ, ਕੀ ਕਾਇਮ ਰਹੇਗੀ ਖੱਟਰ ਸਰਕਾਰ ਜਾਂ ਫਿਰ ਕਿਸਾਨ ਅੰਦੋਲਨ ਦੇ ਦਬਾਅ ‘ਚ ਵਿਗੜੇਗੀ ਖੇਡ ? appeared first on Daily Post Punjabi.