ਦੇਸ਼ ਦਾ ਸਭ ਤੋਂ ਵੱਡਾ ਕਿਡਨੀ ਡਾਇਲਸਿਸ ਹਸਪਤਾਲ ਅੱਜ ਤੋਂ ਸ਼ੁਰੂ, ਮੁਫਤ ਹੋਵੇਗਾ ਇਲਾਜ

Kidney dialysis hospital : ਨਵੀਂ ਦਿੱਲੀ : ਕੌਮੀ ਰਾਜਧਾਨੀ ਦਿੱਲੀ ਵਿੱਚ ਬਾਲਾ ਸਾਹਿਬ ਹਸਪਤਾਲ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਜਿਸ ਵਿਚ ਦੇਸ਼ ਦਾ ਸਭ ਤੋਂ ਵੱਡਾ ਕਿਡਨੀ ਡਾਇਲਸਿਸ ਹਸਪਤਾਲ ਖੋਲਿਆ ਜਾ ਰਿਹਾ ਹੈ, ਜਿਥੇ ਲੋਕਾਂ ਦਾ ਮੁਫਤ ਇਲਾਜ ਹੋਵੇਗਾ। ਇਸ ਹਸਪਤਾਲ ਵਿਚ ਇਕ ਸਮੇਂ 101 ਮਰੀਜ਼ਾਂ ਦਾ ਡਾਇਲਸਿਸ ਹੋ ਸਕੇਗਾ ਤੇ ਰੋਜ਼ਾਨਾ 500 ਮਰੀਜ਼ਾਂ ਦਾ ਡਾਇਲਸਿਸ ਹੋ ਸਕੇਗਾ। ਇਹ ਹਸਪਤਾਲ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲਿਆਂ ਅਧੀਨ ਬਣਾਇਆ ਗਿਆ ਹੈ।

Kidney dialysis hospital
Kidney dialysis hospital

ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਮਜੀਐਮ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਸਾਰੀਆਂ ਹਰ ਵਰਗ ਦੇ ਲੋਕਾਂ ਨੂੰ ਇਲਾਜ ਦੀਆਂ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ। ਹਸਪਤਾਲ ਵਿਚ ਕੋਈ ਬਿਲਿੰਗ ਜਾਂ ਪੇਮੈਂਟ ਕਾਉਂਟਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮਰੀਜ਼ਾਂ ਤੇ ਉਹਨਾਂ ਦੇ ਨਾਲ ਆਇਆਂ ਨੁੰ ਗੁਰੂ ਕਾ ਲੰਗਰ ਛਕਾਇਆ ਜਾਵੇਗਾ।

Kidney dialysis hospital
Kidney dialysis hospital

ਅਜਿਹੇ ਪ੍ਰਾਜੈਕਟਾਂ ਲਈ ਯੋਗਦਾਨ ਪਾਉਣ ਵਾਲੇ ਸੱਜਣਾ ਦੇ ਯੋਗਦਾਨ ਤੇ ਆਯੂਸ਼ਮਾਨ ਭਾਰਤ ਤੇ ਹੋਰ ਇਸ ਵਰਗੀਆਂ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਲੈ ਕੇ ਇਸ ਹਸਪਤਾਲ ਨੁੰ ਚਲਾਏਗੀ। ਡਾਇਲਿਸਿਸ ਖੇਤਰ ਵਿੱਚ ਡਾਕਟਰ ਇਸ ਹਸਪਤਾਲ ਵਿੱਚ ਇਲਾਜ ਕਰਨਗੇ। ਇਹ ਸਹੂਲਤ 24 ਘੰਟੇ ਲੋਕਾਂ ਲਹੀ ਖੁੱਲੀ ਰਹੇਗੀ।

The post ਦੇਸ਼ ਦਾ ਸਭ ਤੋਂ ਵੱਡਾ ਕਿਡਨੀ ਡਾਇਲਸਿਸ ਹਸਪਤਾਲ ਅੱਜ ਤੋਂ ਸ਼ੁਰੂ, ਮੁਫਤ ਹੋਵੇਗਾ ਇਲਾਜ appeared first on Daily Post Punjabi.



Previous Post Next Post

Contact Form