Dialogue for democracy with rahul gandhi : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਨਾਮਵਰ ਕਾਰਨੇਲ ਯੂਨੀਵਰਸਿਟੀ ਦੇ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਨ। ਇਸ ਪ੍ਰੋਗਰਾਮ ਵਿੱਚ ਲੋਕਤੰਤਰ ਅਤੇ ਵਿਕਾਸ ਦੇ ਵਿਸ਼ਿਆਂ ‘ਤੇ ਵਿਚਾਰ ਹੋਏ ਸਨ। ਪ੍ਰੋਫੈਸਰ ਕੌਸ਼ਿਕ ਬਾਸੂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਉਣ ਸਬੰਧੀ ਗੱਲਬਾਤ ਕੀਤੀ ਹੈ। 1975 ਵਿੱਚ ਇੰਦਰਾ ਗਾਂਧੀ ਦੁਆਰਾ ਲਗਾਈ ਐਮਰਜੈਂਸੀ ਦੇ ਸਵਾਲ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ “ਹਾਂ, ਉਹ ਇੱਕ ਗਲਤੀ ਸੀ, ਪਰ ਓਦੋਂ ਜੋ ਹੋਇਆ ਅਤੇ ਅੱਜ ਜੋ ਹੋ ਰਿਹਾ ਹੈ, ਉਸ ਵਿੱਚ ਅੰਤਰ ਹੈ। ਆਪਣੀ ਗਲਤੀ ਮੰਨਣਾ ਦਲੇਰੀ ਦਾ ਕੰਮ ਹੈ।”
ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਸੰਸਦ ਵਿਚ ਬੋਲਣ ਦੀ ਆਗਿਆ ਨਹੀਂ ਹੈ, ਨਿਆਂਪਾਲਿਕਾ ਤੋਂ ਕੋਈ ਉਮੀਦ ਨਹੀਂ ਹੈ, ਆਰਐਸਐਸ-ਬੀਜੇਪੀ ਕੋਲ ਅਥਾਹ ਆਰਥਿਕ ਤਾਕਤ ਹੈ। ਕਾਰੋਬਾਰਾਂ ਨੂੰ ਵਿਰੋਧੀ ਧਿਰ ਦੇ ਹੱਕ ਵਿੱਚ ਖੜ੍ਹਨ ਦੀ ਆਗਿਆ ਨਹੀਂ ਹੈ। ਇਹ ਲੋਕਤੰਤਰੀ ਸੰਕਲਪ ਉੱਤੇ ਜਾਣਬੁੱਝ ਕੇ ਹਮਲਾ ਹੈ। ਮਨੀਪੁਰ ਵਿੱਚ, ਰਾਜਪਾਲ ਭਾਜਪਾ ਦੀ ਮਦਦ ਕਰ ਰਹੇ ਹਨ, ਪੁਡੂਚੇਰੀ ਵਿੱਚ, ਉਪ ਰਾਜਪਾਲ ਨੇ ਬਹੁਤ ਸਾਰੇ ਬਿੱਲਾਂ ਨੂੰ ਪਾਸ ਨਹੀਂ ਹੋਣ ਦਿੱਤਾ, ਕਿਉਂਕਿ ਉਹ ਆਰਐਸਐਸ ਨਾਲ ਜੁੜੀ ਹੋਈ ਸੀ। ਕਾਂਗਰਸ ਨੇ ਕਦੇ ਵੀ ਸੰਸਥਾਵਾਂ ਦਾ ਲਾਭ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਮੌਜੂਦਾ ਸਰਕਾਰ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਇਹ ਵੀ ਦੇਖੋ : ਕਿਸਾਨ ਜੱਥੇਬੰਦੀਆਂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਅੰਦੋਲਨ ਨੂੰ ਲੈਕੇ ਦਿੱਤੀ ਅਹਿਮ ਜਾਣਕਾਰੀ, ਸੁਣੋ
The post ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਬਾਰੇ ਰਾਹੁਲ ਗਾਂਧੀ ਨੇ ਕਿਹਾ- ਉਹ ਇੱਕ ਗਲਤੀ ਸੀ, ਪਰ ਜੋ ਅੱਜ ਦੀ ਸਰਕਾਰ ਕਰ ਰਹੀ ਹੈ ਉਹ… appeared first on Daily Post Punjabi.