ਮਾਸਟਰ ਸਲੀਮ ਨੂੰ ਮੀਕਾ ਸਿੰਘ ਨਾਲ ਤਸਵੀਰ ਸਾਂਝੀ ਕਰਨ ਤੇ ਕੀਤਾ ਜਾ ਰਿਹਾ ਹੈ ਟ੍ਰੋਲ , ਗਾਇਕ ਨੇ ਆਪਣੇ ਤਰੀਕੇ ਨਾਲ ਟਰੋਲਰਾ ਨੂੰ ਕਰਵਾਇਆ ਚੁੱਪ

Master Saleem is being trolled : ਸੋਸ਼ਲ ਮੀਡੀਆ ਤੇ ਕੋਈ ਵੀ ਕਿਸੇ ਨੂੰ ਵੀ ਟਰੋਲ ਕਰਨ ਲੱਗ ਜਾਂਦਾ ਹੈ । ਹਾਲ ਹੀ ਵਿੱਚ ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਕੁਝ ਲੋਕਾਂ ਨੇ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ । ਦਰਅਸਲ ਮਾਸਟਰ ਸਲੀਮ ਨੇ ਸਰਦੂਲ ਸਿਕੰਦਰ ਦੀ ਅੰਤਿਮ ਅਰਦਾਸ ਤੋਂ ਬਾਅਦ ਗਾਇਕ ਮੀਕਾ ਸਿੰਘ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ । ਇਸ ਤਸਵੀਰ ਨੂੰ ਦੇਖ ਕੇ ਕੁਝ ਲੋਕਾਂ ਨੇ ਮਾਸਟਰ ਸਲੀਮ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ।

ਪਰ ਮਾਸਟਰ ਸਲੀਮ ਨੇ ਮੌਕਾ ਸੰਭਾਲਦੇ ਹੋਏ ਟਰੋਲ ਕਰਨ ਵਾਲਿਆਂ ਨੂੰ ਆਪਣੇ ਹੀ ਤਰੀਕੇ ਨਾਲ ਜਵਾਬ ਦਿੱਤਾ, ਤੇ ਸੋਸ਼ਲ ਮੀਡੀਆ ਤੇ ਬੇ ਵਜ੍ਹਾ ਬੋਲਣ ਵਾਲਿਆਂ ਨੂੰ ਚੁੱਪ ਕਰਵਾ ਦਿੱਤਾ ।ਮਾਸਟਰ ਸਲੀਮ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਲਾਈਵ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ‘ਚ ਉਨ੍ਹਾਂ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਿਹਾ ਕਿ ਤੁਸੀਂ ਆਪਣੀ ਸਲਾਹ ਆਪਣੇ ਆਪ ਤੱਕ ਰੱਖੋ।

Master Saleem is being trolled
Master Saleem is being trolled

ਸਰਦੂਲ ਸਾਹਿਬ ਦਾ ਘਾਟਾ ਸਾਨੂੰ ਪੁੱਛ ਕੇ ਦੇਖੋ ਕਿ ਅਸੀਂ ਕੀ ਗਵਾਇਆ ਹੈ। ਮੀਕਾ ਸਿੰਘ ਮੇਰਾ ਭਰਾ ਹੈ ਤਾਂ ਮੈਂ ਉਸ ਨਾਲ ਫੋਟੋ ਸ਼ੇਅਰ ਕੀਤੀ। ਇਸ ਲਈ ਨਹੀਂ ਸ਼ੇਅਰ ਕੀਤੀ ਕਿ ਉਹ ਬਾਲੀਵੁੱਡ ਤੋਂ ਹੈ।ਮੈਨੂੰ ਕੋਈ ਨਾਟਕ ਕਰਨ ਦੀ ਲੋੜ ਨਹੀਂ। ਮੇਰੇ ਦਿਲ ‘ਚ ਸਰਦੂਲ ਸਿਕੰਦਰ ਦੀ ਅਹਿਮੀਅਤ ਬਹੁਤ ਵੱਡੀ ਹੈ ਤੇ ਹਮੇਸ਼ਾ ਰਹੇਗੀ। ਮਾਸਟਰ ਸਲੀਮ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਹਨ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ।

ਇਹ ਵੀ ਦੇਖੋ : ਸਰਦਾਰਾਂ ਦਾ ਐਨਾ ਵੱਡਾ ਇਤਿਹਾਸ ਵਿਸਾਰੀ ਬੈਠੇ ਪੰਜਾਬੀ, ਸੁਣੋਗੇ ਤਾਂ ਦਲੇਰੀ ਵੀ ਆਉ ਤੇ ਅੱਖਾਂ ‘ਚੋ ਹੰਝੂ ਨਹੀਂ ਰੁੱਕਣੇ!

The post ਮਾਸਟਰ ਸਲੀਮ ਨੂੰ ਮੀਕਾ ਸਿੰਘ ਨਾਲ ਤਸਵੀਰ ਸਾਂਝੀ ਕਰਨ ਤੇ ਕੀਤਾ ਜਾ ਰਿਹਾ ਹੈ ਟ੍ਰੋਲ , ਗਾਇਕ ਨੇ ਆਪਣੇ ਤਰੀਕੇ ਨਾਲ ਟਰੋਲਰਾ ਨੂੰ ਕਰਵਾਇਆ ਚੁੱਪ appeared first on Daily Post Punjabi.



source https://dailypost.in/news/entertainment/master-saleem-is-being-trolled/
Previous Post Next Post

Contact Form