truck rammed into the tents: ਸੋਮਵਾਰ ਦੀ ਅੱਧੀ ਰਾਤ ਇੱਕ ਬੇਕਾਬੂ ਟਰੱਕ ਬਾਲੋਰ ਚੌਂਕ ‘ਤੇ ਵਾਹਨਾਂ ਨਾਲ ਟਕਰਾਉਂਦੇ ਹੋਏ ਕਿਸਾਨਾਂ ਦੇ ਤੰਬੂਆਂ ‘ਚ ਵੜ ਗਿਆ।ਇਸ ਨਾਲ ਤੰਬੂਆਂ ‘ਚ ਸੌਂ ਰਹੀਆਂ ਤਿੰਨ ਔਰਤਾਂ ਗੰਭੀਰ ਰੂਪ ਨਾਲ ਜਖਮੀ ਹੋ ਗਈ, ਜਦੋਂ ਕਿ ਕਈ ਵਾਹਨ ਵੀ ਹਾਦਸਾਗ੍ਰਸਤ ਹੋਏ ਹਨ।ਜਾਣਕਾਰੀ ਮੁਤਾਬਕ ਥਾਣਾ ਸਦਰ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਖਮੀਆਂ ਨੂੰ ਨਾਗਰਿਕ ਹਸਪਤਾਲ ਲਿਜਾਇਆ ਗਿਆ।ਜਿਥੋਂ ਡਾਕਟਰ ਨੇ ਉਨ੍ਹਾਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ।ਫਿਲਹਾਲ ਸਾਰੇ ਜਖਮੀ ਔਰਤਾਂ ਦੀ ਹਾਲਤ ਠੀਕ ਹੈ।ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।ਟਿਕਰੀ ਬਾਰਡਰ ਤੋਂ ਲੈ ਕੇ ਜਾਖੌਦਾ ਬਾਈਪਾਸ ਚੌਕ ਤੱਕ ਕਿਸਾਨ ਆਪਣੀ ਟ੍ਰੈਕਟਰ-ਟ੍ਰਾਲੀਆਂ ਅਤੇ ਤੰਬੂਆਂ ‘ਚ ਠਹਿਰੇ ਹੋਏ ਹਨ।ਸੋਮਵਾਰ ਦੀ ਰਾਤ 12 ਵਜੇ ਇੱਕ ਬੇਕਾਬੂ ਟਰੱਕ ਸਾਂਪਲਾ ਵਲੋਂ ਬਾਲੋਰ ਚੌਕ ਪਹੁੰਚਿਆ।ਟਰੱਕ ਨੇ ਇਥੇ ਖੜੀ ਇਕ ਟ੍ਰਾਲੀ ‘ਚ ਟੱਕਰ ਮਾਰੀ।
ਇਸ ਤੋਂ ਬਾਅਦ ਟ੍ਰੈਕਟਰ ਨਾਲ ਟਕਰਾਉਣ ਤੋਂ ਬਾਅਦ ਟਰੱਕ ਇੱਕ ਤੰਬੂ ‘ਚ ਵੜ ਗਿਆ।ਜਿਸ ਨਾਲ ਇੱਥੇ ਸੌਂ ਰਹੀਆਂ ਤਿੰਨ ਔਰਤਾਂ ਇਸਦੀ ਲਪੇਟ ‘ਚ ਆ ਗਈਆਂ ਅਤੇ ਗੰਭੀਰ ਰੂਪ ‘ਚ ਜਖਮੀ ਹੋ ਗਈਆਂ।ਇਨ੍ਹਾਂ ‘ਚ ਪੰਜਾਬ ਦੇ ਮਾਨਸਾ ਜ਼ਿਲੇ ਦੇ ਪਿੰਡ ਸਰਦੂਲ ਵਾਲਾ ਦੀ ਰਹਿਣ ਵਾਲੀ ਕਪੂਰ ਕੌਰ, ਮੁਖਤਿਆਰ ਕੌਰ ਅਤੇ ਮਲਕੀਤ ਕੌਰ ਸ਼ਾਮਲ ਹਨ।ਤਿੰਨਾਂ ਦੀ ਉਮਰ 45 ਤੋਂ 50 ਸਾਲਾਂ ਦੇ ਨਜ਼ਦੀਕ ਹੈ।ਖਾਸ ਗੱਲ ਇਹ ਹੈ ਕਿ ਟਰੱਕ ਤੰਬੂ ‘ਚ ਵੜਨ ਤੋਂ ਬਾਅਦ ਵੀ ਨਹੀਂ ਥਮਿਆ ਅਤੇ ਉਥੇ ਖੜੀ ਇੱਕ ਬੱਸ ਨਾਲ ਜਾ ਟਕਰਾਇਆ।ਉੱਥੋਂ ਭਜਾਉਣ ਲਈ ਚਾਲਕ ਨੇ ਟਰੱਕ ਨੂੰ ਭਜਾਇਆ ਤਾਂ ਉਹ ਸੜਕ ‘ਤੇ ਇੱਕ ਲੱਕੜਾਂ ‘ਚ ਉਲਝ ਗਿਆ ਅਤੇ ਉੱਥੇ ਹੀ ਰੁਕ ਗਿਆ।ਟਰੱਕ ਘਟਨਾਸਥਾਨ ਤੋਂ 50 ਮੀਟਰ ਦੂਰੀ ‘ਤੇ ਰੁਕ ਗਿਆ ਅਤੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਦੋਂ ਕਿ ਕੰਡਕਟਰ ਨੂੰ ਭੀੜ ਨੇ ਫੜ ਲਿਆ।
The post ਟਿਕਰੀ ਬਾਰਡਰ ‘ਤੇ ਟਲਿਆ ਵੱਡਾ ਹਾਦਸਾ,ਬੇਕਾਬੂ ਟਰੱਕ ਵੜਿਆ ਕਿਸਾਨਾਂ ਦੇ ਤੰਬੂਆਂ ‘ਚ, 3 ਔਰਤਾਂ ਗੰਭੀਰ ਜ਼ਖਮੀ appeared first on Daily Post Punjabi.