ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅੱਜ ਟਿਕਰੀ ਬਾਰਡਰ ‘ਤੇ ਬਸੰਤੀ ਚੋਲੇ ‘ਚ ਨਜ਼ਰ ਆਉਣਗੀਆਂ 50 ਹਜ਼ਾਰ ਮਹਿਲਾਵਾਂ

International Women Day: ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮਹਿਲਾਵਾਂ ਦੀ ਇੱਕਜੁੱਟਤਾ ਤੇ ਅਸਲੀ ਤਾਕਤ ਟਿਕਰੀ ਬਾਰਡਰ ‘ਤੇ ਦਿਖਾਈ ਦੇਵੇਗੀ। ਕਿਸਾਨੀ ਸੰਘਰਸ਼ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ। ਇਸ ਵਿਚਾਲੇ ਕਿਸਾਨ ਅੰਦੋਲਨ ਵਿੱਚ ਬਹੁਤ ਸਾਰੇ ਉਤਰਾਅ-ਚੜਾਅ ਦਿਖਾਈ ਦਿੱਤੇ । ਪਰ ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਏਕਤਾ ਲਗਾਤਾਰ ਬਰਾਬਰ ਤਾਕਤ ਨਾਲ ਕਿਸਾਨੀ ਮੋਰਚੇ ‘ਤੇ ਅੜ੍ਹਿਆ ਰਿਹਾ । ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬਹੁਤ ਸਾਰੀਆਂ ਮਹਿਲਾਵਾਂ ਹਮੇਸ਼ਾਂ ਇਸ ਮੋਰਚੇ ਨਾਲ ਖੜੀਆਂ ਰਹੀਆਂ ਹਨ। ਭਾਰਤੀ ਕਿਸਾਨ ਏਕਤਾ ਉਗਰਾਹਾਂ ਮਹਿਲਾ ਮੋਰਚਾ ਦੀ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਟਿਕਰੀ ਬਾਰਡਰ ‘ਤੇ ਹੀ ਬਸੰਤੀ ਚੋਲੇ ਵਿੱਚ ਲਪੇਟੀਆਂ ਲਗਭਗ 50 ਹਜ਼ਾਰ ਮਹਿਲਾਵਾਂ ਨਜ਼ਰ ਆਉਣਗੀਆਂ।

International Women Day
International Women Day

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਹਿਲਾਵਾਂ ਆਪਣੇ ਅਧਿਕਾਰਾਂ ਦੀ ਮੰਗ ਕਰਨਗੀਆਂ । ਇਸ ਮੌਕੇ ਦੇਸ਼ ਵਿੱਚ ਮਹਿਲਾਵਾਂ ‘ਤੇ ਹੁਣ ਤੱਕ ਹੋਏ ਅਤੇ ਲਗਾਤਾਰ ਹੋ ਰਹੇ ਅੱਤਿਆਚਾਰਾਂ ਬਾਰੇ ਗੱਲ ਕਰਨਗੀਆਂ। ਸੰਘਰਸ਼ ਦੇ ਰਾਹ ‘ਤੇ ਚੱਲਣ ਤੋਂ ਬਾਅਦ ਮਹਿਲਾਵਾਂ ਨੇ ਕੀ ਪਾਇਆ ਹੈ ਅਤੇ ਕਿ ਗੁਆਇਆ ਹੈ, ਇਸ ਬਾਰੇ ਵੀ ਇੱਥੇ ਚਰਚਾ ਕੀਤੀ ਜਾਵੇਗੀ। ਹਰਿਦਰ ਕੌਰ ਬਿੰਦੂ ਨੇ ਕਿਹਾ ਹੈ ਕਿ ਪੰਜਾਬ ਤੋਂ ਦਿੱਲੀ ਪਹੁੰਚੇ ਕਿਸਾਨਾਂ ਦਾ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ। ਜਿਸ ਵਿੱਚ ਹੁਣ ਹਰੇਕ ਵਿਅਕਤੀ ਅਤੇ ਸਮਾਜ ਦਾ ਜ਼ਿਕਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਦੁਨੀਆ ਨੂੰ ਦਿਖਾਈ ਦੇ ਰਹੀ ਸੀ ਜਾਂ ਨਹੀਂ, ਪਰ ਇਹ ਸੱਚ ਹੈ ਕਿ ਪਹਿਲੇ ਦਿਨ ਤੋਂ ਹਜ਼ਾਰਾਂ ਮਹਿਲਾਵਾਂ ਮੋਰਚੇ ਨਾਲ ਖੜੀਆਂ ਸਨ।

International Women Day

ਦੱਸ ਦੇਈਏ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮਹਿਲਾ ਕਿਸਾਨਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਗੀਤ ‘ਮਾਏ ਰੰਗ ਦੇ ਬਸੰਤੀ ਚੁੰਨੀਆਂ’ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਕਿਸਾਨ ਸਰਬਜੋਤ ਸਿੰਘ ਨੇ ਲਿਖੇ ਹਨ । ਰਾਗੇਸ਼੍ਰੀ ਅਤੇ ਸਮ੍ਰਿਧੀ ਸ਼ਰਮਾ ਦੀ ਜੋੜੀ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ। ਤਨਵੀਰ ਸਿੰਘ ਨੇ ਇਸ ਗੀਤ ਨੂੰ ਤਿਆਰ ਕੀਤਾ ਹੈ। ਇਸ ਸਮੇਂ ਕਿਸਾਨ ਅੰਦੋਲਨ ਲਈ ਬਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਦੇਖੋ: ਕੈਪਟਨ ਦਾ ਘਰ ਘੇਰਨ ਜਾ ਰਹੀਆਂ ਬੇਰੁਜ਼ਗਾਰ ਟੀਚਰਾਂ ‘ਤੇ ਪੁਲਿਸ ਦਾ ਤਸ਼ੱਦਦ, ਚਲਾਈਆਂ ਡਾਂਗਾ

The post ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅੱਜ ਟਿਕਰੀ ਬਾਰਡਰ ‘ਤੇ ਬਸੰਤੀ ਚੋਲੇ ‘ਚ ਨਜ਼ਰ ਆਉਣਗੀਆਂ 50 ਹਜ਼ਾਰ ਮਹਿਲਾਵਾਂ appeared first on Daily Post Punjabi.



Previous Post Next Post

Contact Form