8 injured in truck autorickshaw collision: ਐਤਵਾਰ ਰਾਤ ਨੂੰ ਮਹਾਰਾਸ਼ਟਰ ਦੇ ਬੀਡ-ਪਾਰਲੀ ਹਾਈਵੇ ‘ਤੇ ਇਕ ਟਰੱਕ ਅਤੇ ਇਕ ਆਟੋਰਿਕਸ਼ਾ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਟੋਰਿਕਸ਼ਾ ਨੂੰ ਟੱਕਰ ਮਾਰਨ ਤੋਂ ਬਾਅਦ ਟਰੱਕ ਇਕ ਮੋਟਰਸਾਈਕਲ ਅਤੇ ਇਕ ਹੋਰ ਵਾਹਨ ਨਾਲ ਟਕਰਾ ਗਿਆ ਅਤੇ ਸੜਕ ਕਿਨਾਰੇ ਛੱਪੜ ਵਿਚ ਜਾ ਡਿੱਗਿਆ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਦੋ ਬੱਚਿਆਂ ਸਮੇਤ ਸਾਰੇ ਪੰਜ ਵਿਅਕਤੀ ਆਟੋਰਿਕਸ਼ਾ ‘ਤੇ ਸਵਾਰ ਸਨ। ਆਟੋਰਿਕਸ਼ਾ ਵਡਵਾਨੀ ਤਹਿਸੀਲ ਤੋਂ ਬੀਡ ਵੱਲ ਜਾ ਰਿਹਾ ਸੀ ਅਤੇ ਰਾਤ ਅੱਠ ਵਜੇ ਟਰੱਕ ਅਤੇ ਆਟੋ ਵਿਚਾਲੇ ਟੱਕਰ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਕੁਝ ਜ਼ਖਮੀਆਂ ਨੂੰ ਬੀਡ ਸਦਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਬਾਕੀਆਂ ਨੂੰ ਔਰੰਗਾਬਾਦ ਰੈਫਰ ਕਰ ਦਿੱਤਾ ਗਿਆ ਹੈ। ਉਸਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਦੇਖੋ ਵੀਡੀਓ : ਗੁੰਮ-ਸੁੰਮ ਦਿਖਾਈ ਦਿੱਤੀ Noori , ਅੱਖਾਂ ‘ਚੋਂ ਵਹਿੰਦੇ ਰਹੇ ਹੰਝੂ, ਦੇਖਿਆ ਨਹੀਂ ਜਾਂਦਾ ਦੁੱਖ
The post ਟਰੱਕ ਅਤੇ ਆਟੋਰਿਕਸ਼ਾ ਵਿਚਕਾਰ ਹੋਈ ਟੱਕਰ, 5 ਦੀ ਮੌਤ, 8 ਜ਼ਖਮੀ appeared first on Daily Post Punjabi.