Agitating farmers to block KMP expressway: ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਸਰਹੱਦ ‘ਤੇ ਵਿਰੋਧ ਪ੍ਰਦਰਸ਼ਨ ਦੇ 100 ਦਿਨ ਪੂਰੇ ਹੋ ਗਏ ਹਨ । ਇਸ ਦੇ ਨਾਲ ਹੀ, ਅੱਜ ਦਿੱਲੀ ਤੇ ਦਿੱਲੀ ਦੇ ਬਾਰਡਰਾਂ ਦੇ ਵੱਖ-ਵੱਖ ਪ੍ਰਦਰਸ਼ਨ ਵਾਲੀਆਂ ਥਾਵਾਂ ਨੂੰ ਜੋੜਨ ਵਾਲਿਆਂ ਕੇਐਮਪੀ ਐਕਸਪ੍ਰੈਸ ਵੇਅ ‘ਤੇ 5 ਘੰਟੇ ਦੀ ਨਾਕਾਬੰਦੀ ਕੀਤੀ ਜਾਵੇਗੀ। ਕਿਸਾਨ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੇਐਮਪੀ ਐਕਸਪ੍ਰੈਸ ਵੇਅ ਜਾਮ ਕਰਨਗੇ । ਇਸ ਦੇ ਨਾਲ ਹੀ ਕਿਸਾਨ ਟੋਲ ਪਲਾਜ਼ਾ ਨੂੰ ਟੋਲ ਫੀਸ ਅਦਾ ਕਰਨ ਤੋਂ ਵੀ ਮੁਕਤ ਕਰਨਗੇ । ਹਾਲਾਂਕਿ, ਕਿਸਾਨਾਂ ਅਨੁਸਾਰ ਇਹ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨਕਾਰੀਆਂ ਨੂੰ ਕੀਤੀ ਕਿ 100 ਦਿਨ ਪੂਰੇ ਹੋਣ ‘ਤੇ ਕਾਲੀ ਪੱਟੀ ਬੰਨ੍ਹ ਕੇ ਆਪਣਾ ਵਿਰੋਧ ਦਰਜ ਕਰਵਾਉਣ।
ਸਿੰਘੂ ਬਾਰਡਰ ਤੋਂ ਕੁੰਡਲੀ ਪਹੁੰਚ ਐਕਸਪ੍ਰੈਸ ਵੇਅ ਦਾ ਰਸਤਾ ਬਲਾਕ ਕਰਨਗੇ ਤਾਂ ਉਹ ਇਸ ਰਸਤੇ ‘ਤੇ ਪੈਣ ਵਾਲੇ ਟੋਲ ਪਲਾਜ਼ਾ ਨੂੰ ਵੀ ਬਲਾਕ ਕਰਨਗੇ । ਗਾਜੀਪੁਰ ਬਾਰਡਰ ਤੋਂ ਕਿਸਾਨ ਡਾਸਨਾ ਟੋਲ ਵੱਲ ਕੂਚ ਕਰਨਗੇ। ਟਿਕਰੀ ਬਾਰਡਰ ਨੇੜੇ ਬਹਾਦੁਰਗੜ ਬਾਰਡਰ ਵੀ ਜਾਮ ਕਰਨਗੇ । ਨਾਲ ਹੀ ਸ਼ਾਹਜਹਾਪੁਰ ਬਾਰਡਰ ‘ਤੇ ਬੈਠੇ ਕਿਸਾਨ ਗੁਰੂਗ੍ਰਾਮ-ਮਾਨੇਸਰ ਨੂੰ ਛੂਹਣ ਵਾਲੀ ਕੇਐਮਪੀ ਐਕਸਪ੍ਰੈਸ ਨੂੰ ਬਲਾਕ ਕਰਨਗੇ। ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਬਾਰਡਰਾਂ ਤੋਂ ਜੋ ਟੋਲ ਪਲਾਜ਼ਾ ਨੇੜੇ ਹੋਵੇਗਾ ਉਸਨੂੰ ਵੀ ਬਲਾਕ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਗਾਜੀਪੁਰ ਬਾਰਡਰ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਰਾਜਵੀਰ ਸਿੰਘ ਜਾਦੋਨ ਨੇ ਦੱਸਿਆ ਕਿ ਕਿਸਾਨ ਇੱਥੋਂ ਡਾਸਨਾ ਟੋਲ ਵੱਲ ਕੂਚ ਕਰਨਗੇ, ਪਰ ਹਰਿਆਣਾ-ਯੂਪੀ ਦੇ ਜਿੰਨੇ ਵੀ ਟੋਲ ਪੈਣਗੇ, ਜਿਵੇਂ ਕਿ ਦੁਹਾਈ, ਕਾਸਨਾ, ਨੋਇਡਾ ਆਦਿ ਸਭ ‘ਤੇ ਕਿਸਾਨ ਰਹਿਣਗੇ ਅਤੇ ਜਾਮ ਕੀਤੇ ਜਾਣਗੇ।” ਉਨ੍ਹਾਂ ਕਿਹਾ, “ਇਹ ਟੋਲ ਪਲਾਜ਼ਾ ਸ਼ਾਂਤਮਈ ਢੰਗ ਨਾਲ ਬੰਦ ਕੀਤੇ ਜਾਣਗੇ, ਰਾਹਗੀਰਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ, ਰਾਹਗੀਰਾਂ ਲਈ ਪਾਣੀ ਦੇ ਪ੍ਰਬੰਧ ਕੀਤੇ ਜਾਣਗੇ, ਅੰਦੋਲਨਕਾਰੀ ਰਾਹਗੀਰਾਂ ਨੂੰ ਖੇਤੀਬਾੜੀ ਦੇ ਵਿਸ਼ੇ ‘ਤੇ ਆਪਣਾ ਦੁੱਖ ਵੀ ਦੱਸਣਗੇ।”
ਰਾਜਵੀਰ ਸਿੰਘ ਨੇ ਦੱਸਿਆ, “ਐਮਰਜੈਂਸੀ ਵਾਹਨਾਂ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਕਿਸੇ ਵਿਦੇਸ਼ੀ ਯਾਤਰੀਆਂ ਨੂੰ ਨਹੀਂ ਰੋਕਿਆ ਜਾਵੇਗਾ। ਨਾਲ ਹੀ, ਫੌਜੀ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ।” ਸੰਯੁਕਤ ਕਿਸਾਨ ਮੋਰਚਾ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅੰਦੋਲਨ ਦੀ ਹਮਾਇਤ ਕਰਨ ਅਤੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਘਰਾਂ ਅਤੇ ਦਫਤਰਾਂ ਵਿੱਚ ਕਾਲੇ ਝੰਡੇ ਲਹਿਰਾਏ ਜਾਣ।
ਇਹ ਵੀ ਦੇਖੋ: ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”
The post ਦਿੱਲੀ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 100 ਦਿਨ ਪੂਰੇ, ਅੱਜ 5 ਘੰਟਿਆਂ ਲਈ KMP ਐਕਸਪ੍ਰੈਸ ਵੇਅ ਜਾਮ ਕਰਨਗੇ ਕਿਸਾਨ appeared first on Daily Post Punjabi.