TV ਡਿਬੇਟ ਦੌਰਾਨ ਅੱਗ ਬਬੂਲਾ ਹੋਇਆ ਪੈਨਲ ਮੈਂਬਰ, ਭਾਜਪਾ ਆਗੂ ਨੂੰ Live ਸ਼ੋਅ ਦੌਰਾਨ ਮਾਰੀ ਚੱਪਲ

Live TV debate turns ugly: ਲਾਈਵ ਟੈਲੀਵਿਜ਼ਨ ‘ਤੇ ਇੱਕ ਗਰਮਾ-ਗਰਮ ਬਹਿਸ ਉਦੋਂ ਤਲਖੀ ਵਿੱਚ ਬਦਲ ਗਈ ਜਦੋਂ ਬਹਿਸ ਵਿੱਚ ਸ਼ਾਮਿਲ ਹੋਏ ਪੈਨਲ ਮੈਂਬਰ ਨੇ ਭਾਜਪਾ ਆਗੂ ਦੇ ਜੁੱਤੀ ਮਾਰ ਦਿੱਤੀ । ਜਿਸ ਤੋਂ ਬਾਅਦ ਇਸਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਦਰਅਸਲ, ਮੰਗਲਵਾਰ ਰਾਤ ਨੂੰ ਇੱਕ ਨਿਊਜ਼ ਚੈਨਲ ’ਤੇ ਸਿਆਸੀ ਬਹਿਸ ਚੱਲ ਰਹੀ ਸੀ। ਇਸ ਦੌਰਾਨ ਅਮਰਾਵਤੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਖ਼ਿਲਾਫ਼ ਕੰਮ ਕਰਨ ਵਾਲੇ ਟੀਡੀਪੀ ਕਾਰਕੁਨ ਕੋਲਿਕਾਪੁਡੀ ਸ੍ਰੀਨਿਵਾਸ ਰਾਓ ਦੀ ਭਾਜਪਾ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਜਨਰਲ ਸਕੱਤਰ ਵਿਸ਼ਨੂ ਵਰਧਨ ਰੈੱਡੀ ਵੱਲੋਂ ਸਾਬਕਾ ਮੁੱਖ ਮੰਤਰੀਆਂ ਬਾਰੇ ਕੀਤੀਆਂ ਟਿੱਪਣੀਆਂ ਕਰਕੇ ਤਕਰਾਰ ਹੋ ਗਈ।

Live TV debate turns ugly
Live TV debate turns ugly

ਜਿਸ ਤੋਂ ਬਾਅਦ ਇਹ ਤਲਖੀ ਇਸ ਕਦਰ ਵੱਧ ਗਈ ਕਿ ਰਾਓ ਨੇ ਪੈਰਾਂ ਵਿੱਚੋਂ ਜੁੱਤੀ ਲਾਹ ਕੇ ਵਿਸ਼ਨੂੰ ਰੈੱਡੀ ਦੇ ਮਾਰ ਦਿੱਤੀ। ਇਸ ਤੋਂ ਪਹਿਲਾਂ ਰਾਓ ਨੇ ਬਹਿਸ ਦੌਰਾਨ ਰੈੱਡੀ ਨੂੰ ਕਿਹਾ ਉਹ ‘ਬਕਵਾਸ’ ਕਰ ਰਿਹਾ ਹੈ। ਜਿਸ ਤੋਂ ਬਾਅਦ ਰੈੱਡੀ ਨੇ ਰਾਓ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ‘ਉਹ ਆਪਣੀ ਹੱਦ ਪਾਰ ਨਾ ਕਰੇ’, ਪਰ ਕਾਰਕੁਨ ਨੇ ਕਿਹਾ ਕਿ ਉਹ ‘ਬਕਵਾਸ’ ਸ਼ਬਦ ਨੂੰ ਸੈਂਕੜੇ ਵਾਰੀ ਦੁਹਰਾਇਆ । ਰੈੱਡੀ ਨੇ ਰਾਓ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੂੰ ਤੇਲੁਗੂ ਦੇਸਮ ਪਾਰਟੀ (ਟੀਡੀਪੀ) ਦਾ ਝੰਡਾ ਧਾਰਨ ਕਰਕੇ ਬਹਿਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ। ਇਸ ਗੱਲ ਤੋਂ ਬਾਅਦ ਰਾਓ ਨੇ ਆਪਣੀ ਜੁੱਤੀ ਲਾਹ ਕੇ ਨਾਲ ਬੈਠੇ ਰੈੱਡੀ ਦੇ ਮੂੰਹ ’ਤੇ ਮਾਰ ਦਿੱਤੀ ।

Live TV debate turns ugly

ਇਸ ਘਟਨਾ ਤੋਂ ਬਾਅਦ ਭਾਜਪਾ ਦੇ ਰਾਸ਼ਟਰੀ ਸਕੱਤਰ ਸੁਨੀਲ ਦੇਵਧਰ ਨੇ ਇਸ ਵੀਡੀਓ ਨੂੰ ਗਟਰ ਦੀ ਰਾਜਨੀਤੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਟੀਡੀਪੀ ਮੁਖੀ ਐਨ ਚੰਦਰਬਾਬੂ ਨਾਇਡੂ ‘ਤੇ ਹਮਲਾ ਕਰਦਿਆਂ ਲਿਖਿਆ ਕਿ “ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਭੁਗਤਾਨ ਕੀਤੀ ਡੰਮੀ ਭੇਜ ਕੇ ਹੈਰਾਨ ਕਰ ਦਿੱਤਾ ਹੈ। ਅਜਿਹੀ ਗੰਦੀ ਰਾਜਨੀਤੀ ਕਰ ਕੇ ਮਹਾਨ ਤੇਲਗੂ ਸੰਸਕ੍ਰਿਤੀ ਨੂੰ ਖਤਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ।”

ਇਹ ਵੀ ਦੇਖੋ: ਸੁਰਾਂ ਦੇ ਬਾਦਸ਼ਾਹ ਅਲਵਿਦਾ – ਦੇਖੋ ਕੌਣ ਕੌਣ ਪਹੁੰਚ ਰਿਹਾ ਸਰਦੂਲ ਸਿਕੰਦਰ ਦੇ ਆਖਰੀ ਦਰਸ਼ਨਾਂ ਲਈ

The post TV ਡਿਬੇਟ ਦੌਰਾਨ ਅੱਗ ਬਬੂਲਾ ਹੋਇਆ ਪੈਨਲ ਮੈਂਬਰ, ਭਾਜਪਾ ਆਗੂ ਨੂੰ Live ਸ਼ੋਅ ਦੌਰਾਨ ਮਾਰੀ ਚੱਪਲ appeared first on Daily Post Punjabi.



Previous Post Next Post

Contact Form