Punjabi Singer Babbu Mann : ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੀ ਹਾਲਤ ਬੇਹੱਦ ਨਾਜ਼ੁਕ ਹੋਣ ਤੇ ਕੱਲ ਉਹਨਾਂ ਦੀ ਮੌਤ ਹੋ ਚੁੱਕੀ ਹੈ । ਪਿਛਲੇ ਲਗਭਗ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਓਫ ਕੋਰੋਨਾ ਮਹਾਮਾਰੀ ਦਾ ਇਲਾਜ ਕਰਵਾ ਰਹੇ ਸਨ । ਜਿਸ ਤੋਂ ਪਹਿਲਾ ਉਹ ਇਲਾਜ ਕਰਵਾਉਣ ਲਈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਵੀ ਗਏ ਸਨ ਤੇ ਫਿਰ ਫੋਰਟਿਸ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਏ ਸਨ। ਹੁਣ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਬੁਲੇਪੁਰ ਵਿਖੇ ਉਨ੍ਹਾਂ ਦੇ ਘਰ ਲਿਜਾਇਆ ਜਾਣਾ ਸੀ , ਜਿਥੇ ਵੱਡੀ ਗਿਣਤੀ ਵਿੱਚ ਪੰਜਾਬੀ ਇੰਡਸਟਰੀ ਦੇ ਅਭਿਨੇਤਾ ਅਤੇ ਪੰਜਾਬੀ ਗਾਇਕ ਵੱਡੀ ਸੰਖਿਆ ਵਿੱਚ ਉੱਥੇ ਪਹੁੰਚ ਰਹੇ ਹਨ ।
ਉੱਥੇ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਸਰਦੂਲ ਸਿਕੰਦਰ ਜੀ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੇ। ਉਹਨਾਂ ਨੇ ਦਸਿਆ ਕਿ ਉਹਨਾਂ ਦੀ ਆਖਰੀ ਵਾਰ ਸਰਦੂਲ ਸਬ ਨਾਲ ਗੱਲ ਫੋਨ ਤੇ ਹੋਈ ਸੀ ਜਿਸ ਤੇ ਸਰਦੜੋਲ ਸਿਕੰਦਰ ਜੀ ਨੇ ਕਿਹਾ ਸੀ ਕਿ ਆਪ ਇਕ ਗੀਤ ਬਣਾਉਣਾ ਹੈ। ਬੱਬੂ ਮਾਨ ਬਹੁਤ ਹੀ ਜਿਆਦਾ ਭਾਵੁੱਕ ਹੋ ਗਏ ਸਨ ਉਹਨਾਂ ਨੇ ਕਿਹਾ ਮੇਰੇ ਤੋਂ ਬੋਲ ਨਹੀਂ ਹੋ ਰਿਹਾ ਇਹ ਸਾਨੂ ਬਹੁਤ ਵੱਡਾ ਘਾਟਾ ਪੈ ਗਿਆ ਹੈ। ਬੱਬੂ ਮਾਨ ਜਿਆਦਾ ਗੱਲ ਨਾ ਕਰਦਿਆਂ ਸਰਦੂਲ ਸਿਕੰਦਰ ਜੀ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ।
ਦੱਸ ਦੇਈਏ ਕੀ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਸਰਦੂਲ ਸਿਕੰਦਰ ਨੇ ਸਿੰਘੁ ਬਾਰਡਰ ਤੇ ਜਾ ਕੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ। ਉਹ ਚੰਗੀ ਅਵਾਜ ਦੇ ਮਲਿਕ ਸਨ। ਬਹੁਤ ਸਾਰੇ ਕਲਾਕਾਰਾਂ ਨੇ ਵੀ ਉਹਨਾਂ ਤੋਂ ਗਾਇਕੀ ਦੀ ਸਿਖਿਆ ਲਈ ਸੀ। ਬਹੁਤ ਹੀ ਮੰਦਭਾਗੀ ਖ਼ਬਰ ਹੈ ਕਿ ਅਜਿਹੀ ਖੂਬਸੂਰਤ ਅਵਾਜ ਦੇ ਮਲਿਕ ਅੱਜ ਸਾਡੇ ਵਿੱਚ ਨਹੀਂ ਰਹੇ । ਸਰਦੂਲ ਸਿਕੰਦਰ ਦੀ ਅਵਾਜ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ ਹੈ। ਦੱਸ ਦੇਈਏ ਕਿ ਅਜੇ ਪਿਛਲੇ ਮਹੀਨੇ ਹੀ ਪਤਨੀ ਅਮਰ ਨੂਰੀ ਵਲੋਂ ਉਹਨਾਂ ਦਾ ਜਨਮਦਿਨ ਮਨਾਇਆ ਗਿਆ ਸੀ ਤੇ ਇੱਕ ਪਿਆਰੀ ਝੀ ਤਸਵੀਰ ਵੀ ਸਾਂਝੀ ਕੀਤੀ ਗਈ ਸੀ। ਅਫਸੋਸ ਦੀ ਗੱਲ ਹੈ ਕਿ ਅਜਿਹੇ ਚੰਗੇ ਇਨਸਾਨ ਤੇ ਚੰਗੇ ਗਾਇਕ ਸਾਡੇ ਵਿੱਚ ਨਹੀਂ ਰਹੇ।
The post ਸਰਦੂਲ ਸਿਕੰਦਰ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਗਾਇਕ ਬੱਬੂ ਮਾਨ ਹੋਏ ਭਾਵੁੱਕ appeared first on Daily Post Punjabi.
source https://dailypost.in/news/entertainment/punjabi-singer-babbu-mann/