ਪੈਟਰੋਲ-ਡੀਜ਼ਲ ਤੇ LPG ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਕਾਂਗਰਸੀ ਮਿੱਟੀ ਦਾ ਚੁੱਲ੍ਹਾ ਲੈ ‘ਤੇ RJD ਦੇ MLA ਸਾਈਕਲ ਚਲਾ ਪਹੁੰਚੇ ਅਸੈਂਬਲੀ

Protest by congress mla : ਪੂਰੇ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਤਿਹਾਸਕ ਵਾਧਾ ਹੋ ਰਿਹਾ ਹੈ। ਕਈ ਰਾਜਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ, ਇਸ ਦੇ ਨਾਲ ਹੀ ਐਲਪੀਜੀ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 11 ਦਿਨਾਂ ਦੇ ਵਾਧੇ ਕਾਰਨ ਆਮ ਪੈਟਰੋਲ ਦੀ ਕੀਮਤ ਕਈ ਥਾਵਾਂ ‘ਤੇ 100 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਪਾਰ ਕਰ ਗਈ ਹੈ। ਅੱਜ ਪੈਟਰੋਲ ਦੀ ਕੀਮਤ ਵਿੱਚ 31 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 33 ਪੈਸੇ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸਿਆਸੀ ਪਾਰਾ ਵੀ ਕਾਫੀ ਵਧਿਆ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਮਹੀਨੇ ਵਿੱਚ 13 ਵੀਂ ਵਾਰ ਵਧੀਆਂ ਹਨ। ਬਿਹਾਰ ਵਿੱਚ ਵੀ ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸ਼ੁੱਕਰਵਾਰ ਨੂੰ ਕਾਂਗਰਸ ਦੇ ਵਿਧਾਇਕ ਸ਼ਕੀਲ ਅਹਿਮਦ ਖਾਨ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੋਧ ਕਾਰਨ ਵਿਧਾਨ ਸਭਾ ਵਿੱਚ ਮਿੱਟੀ ਦਾ ਚੁੱਲ੍ਹਾ ਅਤੇ ਲੱਕੜ ਲੈ ਕੇ ਅਸੈਂਬਲੀ ਵਿੱਚ ਪਹੁੰਚੇ।

Protest by congress mla
Protest by congress mla

ਸ਼ਕੀਲ ਅਹਿਮਦ ਖਾਨ ਨੇ ਕਿਹਾ ਕਿ ਉਹ ਇਸ ਨੂੰ ਸਰਕਾਰ ਨੂੰ ਭੇਟ ਕਰਨਗੇ। ਸ਼ਕੀਲ ਅਹਿਮਦ ਖਾਨ ਦੇ ਨਾਲ ਵਿਧਾਇਕਾਂ ਪ੍ਰਤਿਮਾ ਕੁਮਾਰ ਅਤੇ ਅਜੀਤ ਸ਼ਰਮਾ ਨੇ ਵੀ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਆਰਜੇਡੀ ਦੇ ਵਿਧਾਇਕ ਅਖ਼ਤਰੂਲ ਇਸਲਾਮ ਸ਼ਾਹੀਨ ਨੇ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਵਿਰੋਧ ਜਤਾਇਆ ਹੈ। ਉਹ ਸਾਈਕਲ ਚਲਾ ਕੇ ਅਸੈਂਬਲੀ ਵਿੱਚ ਪਹੁੰਚੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਘੱਟ ਕਰੇ। ਨਾਲ ਹੀ, ਰਾਜ ਸਰਕਾਰ ਨੂੰ ਤੇਲ ‘ਤੇ ਰਾਜ ਟੈਕਸ ਵਿੱਚ ਰਿਆਇਤ ਦੇਣੀ ਚਾਹੀਦੀ ਹੈ।

ਇਹ ਵੀ ਦੇਖੋ :ਸੈਂਟਰ ਸਰਕਾਰ ‘ਚ ਹਾਲੇ ਵੀ ਡਰ ਦਾ ਮਾਹੌਲ, 26 ਤਰੀਕ ਤੋਂ ਬਾਅਦ ਕੀਤੀ ਬੇਰੀਕੇਟਿੰਗ ਹਲੇ ਵੀ ਕਾਇਮ, ਦੇਖੋ ਤਸਵੀਰਾਂ

The post ਪੈਟਰੋਲ-ਡੀਜ਼ਲ ਤੇ LPG ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਕਾਂਗਰਸੀ ਮਿੱਟੀ ਦਾ ਚੁੱਲ੍ਹਾ ਲੈ ‘ਤੇ RJD ਦੇ MLA ਸਾਈਕਲ ਚਲਾ ਪਹੁੰਚੇ ਅਸੈਂਬਲੀ appeared first on Daily Post Punjabi.



Previous Post Next Post

Contact Form