green party manjot singh candidate: ਸੂਬਾ ਪੱਛਮੀ ਆਸਟ੍ਰੇਲੀਆ ਦੀ ਸੰਸਦ ਦੇ ਉੱਪਰਲੇ ਸਦਨ ਦੀਆਂ 36 ਅਤੇ ਹੇਠਲੇ ਸਦਨ ਦੀਆਂ 59 ਸੀਟਾਂ ਲਈ ਆਮ ਚੋਣਾਂ 14 ਮਾਰਚ ਨੂੰ ਹੋ ਰਹੀਆਂ ਹਨ।ਗ੍ਰੀਨ ਪਾਰਟੀ ਵਲੋਂ ਹਲਕਾ ਵੈਸਟ ਸਵੈਨ ਤੋਂ ਪਹਿਲੀ ਸਿੱਖ ਚਿਹਰੇ ਮਨਜੋਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।ਜ਼ਿਕਰਯੋਗ ਹੈ ਕਿ ਮਨਜੋਤ ਸਿੰਘ ਦਾ ਜਨਮ ਪਟਿਆਲਾ ‘ਚ ਹੋਇਆ ਸੀ ਅਤੇ ਬਚਪਨ ‘ਚ ਵੀ ਉਹ ਆਪਣੇ ਮਾਤਾ-ਪਿਤਾ ਨਾਲ ਆਸਟ੍ਰੇਲੀਆ ਦੇ ਸ਼ਹਿਰ ਪਰਥ ਆ ਗਿਆ ਸੀ।
ਜਿਥੇ ਉਸ ਨੇ ਯੂਨੀਵਰਸਿਟੀ ਪੱਧਰ ਤੱਕ ਦੀ ਸਿੱਖਿਆ ਹਾਸਲ ਕੀਤੀ ਹੈ।ਉਹ ਸੂਬਾ ਪੱਛਮੀ ਆਸਟ੍ਰੇਲੀਆ ਦਾ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਚੋਣ ਲੜਨ ਵਾਲਾ ਪਹਿਲਾ ਪੰਜਾਬੀ ਸਿੱਖ ਨੌਜਵਾਨ ਹੈ। ਹੁਣ ਤੱਕ ਦਾ ਸਭ ਤੋਂ ਵੱਡਾ ਵਿਰੋਧ ਭਾਰਤ ਵਿੱਚ ਹੋ ਰਿਹਾ ਹੈ ਜਿਥੇ ਕਿਸਾਨ ਅਤੇ ਮਜ਼ਦੂਰ ਖੇਤੀ ਸੈਕਟਰ ਦੇ ਪੱਕੇ ਨਿੱਜੀਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਦਿੱਲੀ ਦੇ ਆਸ ਪਾਸ ਸਥਾਪਤ ਕੈਂਪਾਂ ਵਿੱਚ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਲੋੜਵੰਦਾਂ ਲਈ ਸੇਵਾਵਾਂ- ਜਿਵੇਂ ਕਿ ਮਾਹਵਾਰੀ ਉਤਪਾਦਾਂ, ਮੁਫਤ ਭੋਜਨ ਅਤੇ ਡਾਕਟਰੀ ਸਹੂਲਤਾਂ ਦੀ ਸੇਵਾ ਕਰ ਚੁੱਕੇ ਹਨ।
70 ਸਾਲ ਦੀ ਬੇਬੇ ਦੇ ਬੋਲ ਕੱਢ ਦੇਣਗੇ ਮੋਦੀ ਦੇ ਕੰਨੀ ਧੂਆਂ ਤੇ ਸਿਰਫ ਗੱਲਾਂ ਨਹੀਂ ਤਰਕ ਵੀ ਠੋਕਵੇਂ ਹਨ !ਤੁਸੀਂ ਵੀ ਸੁਣੋ
The post ਕਿਸਾਨੀ ਅੰਦੋਲਨ ‘ਚ ਮੁਫਤ ਡਾਕਟਰੀ ਅਤੇ ਭੋਜਨ ਦੀ ਸੇਵਾ ਕਰਨ ਵਾਲੇ ਮਨਜੋਤ ਸਿੰਘ ਨੂੰ ਆਸਟ੍ਰੇਲੀਆ ‘ਚ ਗ੍ਰੀਨ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ… appeared first on Daily Post Punjabi.