ਕੋਰੋਨਾ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਦੀ ਮਿਆਦ ‘ਚ ਵਾਧਾ, DGCA ਨੇ 31 ਮਾਰਚ ਤੱਕ ਲਗਾਈ ਰੋਕ

DGCA extends suspension: ਨਵੀਂ ਦਿੱਲੀ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ DGCA ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ 31 ਮਾਰਚ ਤੱਕ ਵਧਾ ਦਿੱਤੀ ਹੈ । DGCA ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ । ਦੱਸ ਦੇਈਏ ਕਿ ਦੇਸ਼ ਵਿੱਚ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਪਿਛਲੇ ਸਾਲ 23 ਮਾਰਚ ਤੋਂ ਕੌਮਾਂਤਰੀ ਉਡਾਣ ਦੇ ਕੰਮਕਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਪਾਬੰਦੀ 28 ਫਰਵਰੀ ਤੱਕ ਲਾਗੂ ਸੀ, ਪਰ ਕੋਵਿਡ ਦੇ ਮਾਮਲਿਆਂ ਵਿੱਚ ਪਿਛਲੇ ਦਿਨਾਂ ਵਿੱਚ ਜਿਸ ਤਰੀਕੇ ਨਾਲ ਤੇਜ਼ੀ ਵੇਖੀ ਗਈ ਹੈ, ਉਸ ਤੋਂ ਬਾਅਦ DGCA ਵੱਲੋਂ ਇਸ ਪਾਬੰਦੀ ਨੂੰ ਇੱਕ ਮਹੀਨੇ ਲਈ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਦਰਅਸਲ, DGCA ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ । ਉਨ੍ਹਾਂ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਦੌਰੇ ‘ਭਾਰਤ ਤੋਂ’ ਅਤੇ ‘ਭਾਰਤ ਲਈ’ 31 ਮਾਰਚ 2021 ਰਾਤ ਨੂੰ 11 ਵਜੇ ਲਈ ਮੁਅੱਤਲ ਕੀਤੇ ਗਏ ਹਨ । ਹਾਲਾਂਕਿ, DGCA ਨੇ ਇਹ ਵੀ ਕਿਹਾ ਹੈ ਕਿ ਵਿਸ਼ੇਸ਼ ਹਾਲਤਾਂ ਵਿੱਚ ਚੋਣਵੇਂ ਰੂਟਾਂ ‘ਤੇ ਉਡਾਣਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ।

DGCA extends suspension
DGCA extends suspension

ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਗਾਈ ਗਈ ਸੀ । ਕੋਵਿਡ -19 ਦੇ ਬਦਲਦੇ ਹਾਲਾਤਾਂ ਵਿੱਚ ਸਮੇਂ-ਸਮੇਂ ‘ਤੇ ਬਦਲਾਅ ਕੀਤੇ ਗਏ ਹਨ। ਜਿਸ ਵਿੱਚ ਘਰੇਲੂ ਉਡਾਣਾਂ ਨੂੰ ਆਗਿਆ ਤਾਂ ਦੇ ਦਿੱਤੀ ਗਈ ਹੈ, ਪਰ ਪਹਿਲਾਂ ਦੇ ਮੁਕਾਬਲੇ ਇਨ੍ਹਾਂ ਦੀ ਗਿਣਤੀ ਘੱਟ ਹੈ।

ਇਹ ਵੀ ਦੇਖੋ: ਨੌਜਵਾਨ ਲੜਕੀ ਨੇ ਕੇਂਦਰ ਸਰਕਾਰ ਨੂੰ ਲਤਾੜਿਆ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ

The post ਕੋਰੋਨਾ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਦੀ ਮਿਆਦ ‘ਚ ਵਾਧਾ, DGCA ਨੇ 31 ਮਾਰਚ ਤੱਕ ਲਗਾਈ ਰੋਕ appeared first on Daily Post Punjabi.



Previous Post Next Post

Contact Form