ਸਿੰਘੂ ਬਾਰਡਰ ‘ਤੇ ਪੱਤਰਕਾਰਾਂ ਦੀ ਟੀਮ ‘ਤੇ ਹੋਇਆ ਹਮਲਾ, ਹਮਲਾਵਰ ਕਾਰ ਖੋਹ ਕੇ ਫ਼ਰਾਰ, ਕਿਸਾਨਾਂ ਨੇ ਕੀਤੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ

Attack on a team of journalists : ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 69 ਵਾਂ ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦੇ ਵਲੋਂ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰ ਅਤੇ ਕਿਸਾਨ ਜੱਥਬੰਦੀਆਂ ਵਿਚਕਾਰ 11 ਗੇੜ ਦੇ ਗੱਲਬਾਤ ਦੇ ਬਾਅਦ ਵੀ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਘਟਨਾ ਤੋਂ ਬਾਅਦ, ਸਰਕਾਰ ਨੇ ਪਿੱਛਲੇ 6 ਦਿਨਾਂ ਤੋਂ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਜਾਣਕਾਰੀ ਪ੍ਰਾਪਤ ਕਰਨ ਲਈ ਫੋਨ ਕਾਲਾਂ ਦੇ ਨਾਲ ਟੀਵੀ ਅਤੇ ਡਿਸ਼ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਮੀਡੀਆ ਰਿਪੋਰਟਸ ਤੋਂ ਸਾਰੀ ਜਾਣਕਰੀ ਪ੍ਰਾਪਤ ਕਰ ਰਹੇ ਹਨ।

Attack on a team of journalists
Attack on a team of journalists

ਪਰ ਬੀਤੀ ਰਾਤ ਸਿੰਘੂ ਸਰਹੱਦ ‘ਤੇ ਨਿਊਜ਼ 18 ਦੀ ਟੀਮ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤੋਂ ਬਾਅਦ ਕੁੱਝ ਸ਼ਰਾਰਤੀ ਅਨਸਰ ਕਾਰ ਲੈ ਕੇ ਫਰਾਰ ਹੋ ਗਏ। ਕਾਰ ਵਿੱਚ ਮਾਈਕ, ਲਾਈਵ ਯੂ ਅਤੇ ਪੱਤਰਕਾਰ ਮਨੋਜ ਰਾਠੀ ਦਾ ਫੋਨ ਵੀ ਮੌਜੂਦ ਸੀ। ਨਿਊਜ਼ 18 ਦੇ ਪੱਤਰਕਾਰ ਮਨੋਜ ਰਾਠੀ ਅਤੇ ਕੈਮਰਾਮੈਨ ਸੰਦੀਪ ਕੁਮਾਰ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਕੇ ਵਾਪਿਸ ਆਪਣੇ ਹੋਟਲ ਪਰਤ ਰਹੇ ਸਨ। ਪਰ ਅਚਾਨਕ ਕੁੱਝ ਸ਼ਰਾਰਤੀ ਅਨਸਰਾਂ ਨੇ ਧੱਕੇ ਨਾਲ ਰਸੋਈ ਢਾਬੇ ਨੇੜੇ ਕਾਰ ਨੂੰ ਰੋਕ ਲਿਆ। ਜਿਸ ਤੋਂ ਬਾਅਦ ਟੀਮ ਨਾਲ ਦੁਰਵਿਵਹਾਰ ਕੀਤਾ ਗਿਆ। ਕਿਸਾਨ ਆਗੂਆਂ ਨੇ ਵੀ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ। ਇਸ ਮੌਕੇ ਕਾਦੀਆ ਗਰੁੱਪ ਦੇ ਮੁਖੀ ਹਰਮੀਤ ਸਿੰਘ ਕਾਦੀਆ, ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਅਤੇ ਬਲਦੇਵ ਸਿੰਘ ਸਿਰਸਾ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਇਹ ਵੀ ਦੇਖੋ : ਸਰਕਾਰ ਵੱਲੋਂ ਕਿਸਾਨ ਮੋਰਚਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰਨ ‘ਤੇ ਦੇਖੋ ਕਿਸਾਨਾਂ ਦਾ ਕਰਾਰਾ ਜਵਾਬ

The post ਸਿੰਘੂ ਬਾਰਡਰ ‘ਤੇ ਪੱਤਰਕਾਰਾਂ ਦੀ ਟੀਮ ‘ਤੇ ਹੋਇਆ ਹਮਲਾ, ਹਮਲਾਵਰ ਕਾਰ ਖੋਹ ਕੇ ਫ਼ਰਾਰ, ਕਿਸਾਨਾਂ ਨੇ ਕੀਤੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ appeared first on Daily Post Punjabi.



Previous Post Next Post

Contact Form