PM Modi to flag off 8 trains: ਸਰਦਾਰ ਵੱਲਭ ਭਾਈ ਪਟੇਲ ਨੂੰ ਸਮਰਪਿਤ ਕੇਵਡਿਆ ਸਥਿਤ ਸਟੈਚੂ ਆਫ ਯੂਨਿਟੀ ਦਾ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲ ਸੰਪਰਕ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਅੱਠ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ । ਨਰਮਦਾ ਨਦੀ ਦੇ ਕਿਨਾਰੇ ਬਣੇ ਇਸ ਸੈਰ-ਸਪਾਟੇ ਵਾਲੀ ਥਾਂ ਨੂੰ ਇਨ੍ਹਾਂ ਪ੍ਰਾਜੈਕਟ ਨਾਲ ਘਰੇਲੂ ਅਤੇ ਵਿਦੇਸ਼ੀ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ ।
ਪ੍ਰਦੱਸ ਦੇਈਏ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਦਫਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੀਐਮ ਮੋਦੀ ਵੀਡਿਓ ਕਾਨਫਰੰਸਿੰਗ ਰਾਹੀਂ ਇਸ ਮੌਕੇ ਗੁਜਰਾਤ ਨਾਲ ਜੁੜੇ ਕਈ ਹੋਰ ਰੇਲਵੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਮੋਦੀ ਨਵੀਂ ਬ੍ਰੌਡ ਗੇਜ ਲਾਈਨ ਦਾ ਉਦਘਾਟਨ ਕਰਨ ਦੇ ਨਾਲ-ਨਾਲ ਦਾਭੋਈ, ਚੰਦੋਦ ਅਤੇ ਕੇਵਡਿਆ ਵਿੱਚ ਨਵੇਂ ਸਟੇਸ਼ਨਾਂ ਦਾ ਉਦਘਾਟਨ ਕਰਨਗੇ । ਇਹ ਟ੍ਰੇਨ ਕੇਵਡਿਆ ਨੂੰ ਵਾਰਾਣਸੀ, ਦਾਦਰ, ਅਹਿਮਦਾਬਾਦ, ਹਜ਼ਰਤ ਨਿਜ਼ਾਮੂਦੀਨ, ਰੀਵਾ, ਚੇੱਨਈ, ਪ੍ਰਤਾਪਨਗਰ ਆਦਿ ਨਾਲ ਜੋੜਣਗੀਆਂ।
ਇਹ ਵੀ ਦੇਖੋ: ਰਾਜਭਵਨ ਘੇਰਨ ਗਾਇਕਾਂ ਤੋਂ ਲੈਕੇ ਕਾਂਗਰਸੀ ਮੰਤਰੀ,ਵਰਕਰ ਸਭ ਪਹੁੰਚੇ ! ਫੇਰ ਦੇਖੋ ਕਿੱਥੇ ਮੁੱਕੀ ਗੱਲ
The post ‘Statue Of Unity’ ਨੂੰ ਹੋਰ ਖੇਤਰਾਂ ਨਾਲ ਜੋੜਨ ਲਈ PM ਮੋਦੀ ਭਲਕੇ 8 ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ appeared first on Daily Post Punjabi.