ਪੰਜਾਬੀ ਗਾਇਕ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗੀਤ ‘SATANE LAGE HO’, ਪੋਸਟਰ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਵਾਇਰਲ

Ninja brings new song : ਪੰਜਾਬੀ ਗਾਇਕ ਨਿੰਜਾ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਗੀਤ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ । ਉਹ ‘ਸਤਾਨੇ ਲਗੇ ਹੋ’ (Satane Lage ho) ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਨਿੰਜਾ ਨੇ ਕੈਪਸ਼ਨ ‘ਚ ਲਿਖਿਆ ਹੈ- ਮੇਰੇ ਇਸ਼ਕ ਭੀ ਨਾ ਇਸ ਕਦਰ ਤਬਾਹ ਹੋਤਾ, ਅਗਰ ਤੇਰੀ ਤਰ੍ਹਾਂ ਮੈਂ ਭੀ ਬੇਪਰਵਾਹ ਹੋਤਾ ,ਲਓ ਜੀ ਮੇਰੇ ਆਉਣ ਵਾਲੇ ਨਵੇਂ ਗੀਤ ਦੀ ਪਹਿਲੀ ਝਲਕ। #Satane Lage ho…..!!! ਤੇ ਇਹ ਪਹਿਲਾ ਗੀਤ ਹੋਵੇਗਾ ਮੇਰੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ “Ninjaofficial” ।

ਇਸ ਗੀਤ ਨੂੰ ਲੈ ਕੇ ਨਿੰਜਾ ਬਹੁਤ ਉਤਸੁਕ ਨੇ । ਇਹ ਗੀਤ 10 ਫਰਵਰੀ ਨੂੰ ਰਿਲੀਜ਼ ਹੋਵੇਗਾ । ਗਾਣੇ ਦਾ ਪੋਸਟਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਿਹਾ ਹੈ । ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਗੀਤ ਗਾ ਚੁੱਕੇ ਨੇ । ਚੰਗੇ ਗਾਇਕ ਹੋਣ ਦੇ ਨਾਲ ਉਹ ਵਧੀਆ ਐਕਟਰ ਵੀ ਨੇ । ਬਹੁਤ ਜਲਦ ਉਹ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।

Ninja brings new song
Ninja brings new song

ਹਾਲ ਹੀ ਵਿੱਚ ਉਹਨਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਦੀ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ। ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ । ਇਹਨਾਂ ਤਸਵੀਰਾਂ ਵਿੱਚ ਨਿੰਜਾ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ । ਤਸਵੀਰਾਂ ਵਿੱਚ ਇਹ ਜੋੜੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਸੀ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨਿੰਜਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਸਾਲਗਿਰਾਹ ਮੁਬਾਰਕ ਮੇਰੀਏ ਸਰਦਾਰਨੀਏ’ ਇਹਨਾਂ ਤਸਵੀਰਾਂ ਤੇ ਨਿੰਜਾ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਇਸ ਜੋੜੀ ਨੂੰ ਸਾਲਗਿਰਾ ਦੀ ਵਧਾਈ ਦੇ ਰਹੇ ਹਨ ।

ਦੇਖੋ ਵੀਡੀਓ : ਬਲਬੀਰ ਸਿੰਘ ਰਾਜੇਵਾਲ ਨੇ ਕੀਤੀ ਦੀਪ ਸਿੱਧੂ ਦੇ ਸਮਾਜਿਕ ਬਾਈਕਾਟ ਦੀ ਅਪੀਲ, ਹੋਰ ਸੁਣੋ ਕੀ ਬੋਲੇ ਕੀ ਲੀਡਰ PC ‘ਚ…

The post ਪੰਜਾਬੀ ਗਾਇਕ ਨਿੰਜਾ ਲੈ ਕੇ ਆ ਰਹੇ ਨੇ ਨਵਾਂ ਗੀਤ ‘SATANE LAGE HO’, ਪੋਸਟਰ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਵਾਇਰਲ appeared first on Daily Post Punjabi.



source https://dailypost.in/news/entertainment/ninja-brings-new-song/
Previous Post Next Post

Contact Form