Punjabi singer Kanwar Grewal : ਪਿਛਲੇ ਕਾਫ਼ੀ ਸਮੇ ਤੋਂ ਚੱਲ ਰਹੇ ਇਸ ਕਿਸਾਨੀ ਅੰਦੋਲਨ ਨੂੰ ਦੁਨੀਆਂ ਭਰ ਦੇ ਵਿੱਚ ਬਹੁਤ ਸਾਰਾ ਸਨਮਾਨ ਮਿਲ ਰਿਹਾ ਹੈ ਬਹੁਤ ਸਾਰੇ ਵਰਗ ਇਸ ਦਾ ਸਮਰਥਨ ਕਰ ਰਹੇ ਹਨ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਵੀ ਕਿਸਾਨਾਂ ਦਾ ਖੂਬ ਸਮਰਥਨ ਕਰ ਰਹੇ ਹਨ। 26 ਜਨਵਰੀ ਨੂੰ ਕਿਸਾਨਾਂ ਨੇ ਕਿਸਾਨ ਟਰੈਕਟਰ ਮਾਰਚ ਕੱਢਿਆ ਸੀ ਜਿਸ ਵਿੱਚ ਅੰਦੋਲਨ ਦੇ ਵਿੱਚ ਸ਼ਾਮਿਲ ਕੁੱਝ ਸਮਰਥਕ ਲਾਲ ਕਿਲ੍ਹੇ ਤੇ ਪਹੁੰਚੇ ਤੇ ਓਥੇ ਕੇਸਰੀ ਝੰਡਾ ਤੇ ਕਿਸਾਨੀ ਝੰਡਾ ਲਹਿਰਾਇਆ ਜਿਸ ਗੱਲ ਦਾ ਅਜੇ ਦੁਨੀਆਂ ਭਰ ਦੇ ਵਿੱਚ ਕਾਫ਼ੀ ਲੋਕ ਵਿਰੋਧ ਕਰ ਰਹੇ ਹਨ।
ਇਸ ਸਭ ਦੇ ਚਲੇ ਇਸ ਰੈਲੀ ਤੇ ਪੰਜਾਬੀ ਗਾਇਕ ਕੰਵਰ ਗਰੇਵਾਲ ਜੋ ਲੰਬੇ ਸਮੇ ਤੋਂ ਕਿਸਾਨੀ ਅੰਦੋਲਨ ਦੇ ਵਿਚ ਹਿੱਸਾ ਪਾ ਰਹੇ ਹਨ ਨੇ ਉਹਨਾਂ ਨੇ ਬਿਆਨ ਦਿੱਤੋ ਕਿ – ਅੱਜ ਦੀ ਰੈਲੀ ਸਿਰਫ਼ ਉਨ੍ਹਾਂ ਲਈ ਫਲਾਪ ਹੈ, ਜਿਨ੍ਹਾਂ ਨੇ ਸਿਰਫ਼ ‘ਲਾਲ ਕਿਲੇ’ ਵਾਲਾ ਸਰਕਾਰੀ ਸ਼ੋਅ ਵੇਖਿਆ। ਵਰਨਾ ਲੱਖਾਂ ਲੋਕਾਂ ਨੇ ਬੇਹੱਦ ਸ਼ਾਂਤਮਈ ਢੰਗ ਨਾਲ ਦਿੱਲੀ ਦੀਆਂ ਸੜਕਾਂ ‘ਤੇ ਮਾਰਚ ਕੀਤਾ, ਜੋ ਦੇਸ਼ ਦੇ ਗੋਦੀ ਮੀਡੀਆ ਨੇ ਨਾ ਵਿਖਾਉਣਾ ਸੀ, ਨਾ ਵਿਖਾਇਆ। ਨਿਰਸੰਦੇਹ ਅੱਜ ਦਾ ਦਿਨ ਇੱਕ ਇਤਿਹਾਸਕ ਦਿਨ ਹੈ। ਇਸਨੂੰ ਸਫਲ ਬਣਾਉਣ ਲਈ ਸਮੂਹ ਜੱਥੇਬੰਦੀਆਂ ਅਤੇ ਸ਼ਾਮਿਲ ਲੋਕਾਂ ਨੂੰ ਸ਼ਾਬਾਸ਼!
ਕੰਵਰ ਗਰੇਵਾਲ ਨੇ ਕਿਸਾਨਾਂ ਦੇ ਗੀਤ ਵਿੱਚ ਬਹੁਤ ਸਾਰੇ ਗੀਤ ਗਾਏ ਹਨ। ਕੰਵਰ ਗਰੇਵਾਲ ਖੁੱਲ੍ਹ ਕੇ ਕਿਸਾਨ ਅੰਦੋਲਨ ਨਾਲ ਡਟੇ ਹੋਏ ਹਨ। ਕੰਵਰ ਗਰੇਵਾਲ ਨੌਜਵਾਨਾਂ ਨੂੰ ਗੀਤ ਰਾਹੀਂ ਧਰਨੇ ‘ਤੇ ਬੈਠੇ ਬੇਬੇ-ਬਾਪੂ ਦਾ ਖਿਆਲ ਰੱਖਣ ਲਈ ਕਹਿ ਰਹੇ ਹਨ। ਉਹਨਾਂ ਨੇ ਆਪਣੇ ਗੀਤ ਦੇ ਰਹੀ ਕਿਸਾਨਾਂ ਵਿਚ ਕਾਫੀ ਜੋਸ਼ ਭਰਿਆ ਤੇ ਨਾਲ-ਨਾਲ ਹੋਸ਼ ਦੇ ਨਾਲ ਕੰਮ ਲੈਣ ਤੋਂ ਵੀ ਕਿਹਾ ਸੀ।
The post 26 ਜਨਵਰੀ ਦੀ ਪਰੇਡ ਨੂੰ ਲੈ ਕੇ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਦਿੱਤਾ ਖ਼ਾਸ ਬਿਆਨ , ਕਿਹਾ ਇਹ ਅੰਦੋਲਨ ਇਸੇ ਤਰਾਂ ਹੀ ਚੱਲੇਗਾ appeared first on Daily Post Punjabi.
source https://dailypost.in/news/entertainment/punjabi-singer-kanwar-grewal/