ਕੋਵਿਡ ਟੀਕਾਕਰਨ ਮੁਹਿੰਮ ਦੇ ਲਾਭਪਾਤਰੀਆਂ ਅਤੇ ਟੀਕਾ ਲਗਾਉਣ ਵਾਲਿਆਂ ਨਾਲ ਗੱਲਬਾਤ ਕਰਨਗੇ PM ਮੋਦੀ, ਕਰਨਗੇ ਤਜ਼ਰਬਾ ਸਾਂਝਾ…

pm narendra modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ‘ਚ ਕੋਵਿਡ ਟੀਕਾਕਰਨ ਮੁਹਿੰਮ ਦੇ ਲਾਭਪਾਤੀਆਂ ਅਤੇ ਟੀਕਾ ਲਗਵਾਉਣ ਵਾਲਿਆਂ ਨਾਲ ਗੱਲਬਾਤ ਕਰਨਗੇ।ਪੀਐੱਮ ਮੋਦੀ ਦੁਪਹਿਰ ਕਰੀਬ ਡੇਢ ਵਜੇ ਵੀਡੀਓ ਕਾਨਫ੍ਰੰਸਿੰਗ ਦੇ ਮਾਧਿਅਮ ਨਾਲ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ।ਗੱਲਬਾਤ ‘ਚ ਭਾਗ ਲੈਣ ਵਾਲੇ ਟੀਕਾਕਰਨ ਦੇ ਬਾਰੇ ‘ਚ ਆਪਣਾ ਤਜ਼ਰਬਾ ਸਾਂਝਾ ਕਰਨਗੇ।

pm narendra modi
pm narendra modi

ਦੁਨੀਆ ਦੀ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਦਾ ਸੁਚਾਰੂ ਰੂਪ ਨਾਲ ਸੰਚਾਲਨ ਸੁਨਿਸ਼ਚਿਤ ਕਰਨ ਲਈ ਪ੍ਰਧਾਨ ਮੰਤਰੀ ਦੀ ਵਿਗਿਆਨਕਾਂ, ਰਾਜਨੀਤਿਕ ਨੇਤਾਵਾਂ, ਅਧਿਕਾਰੀਆਂ ਅਤੇ ਹੋਰ ਹਿੱਤ ਧਾਰਕਾਂ ਦੇ ਨਾਲ ਗੱਲਬਾਤ ਅਤੇ ਚਰਚਾ ਚੱਲ ਰਹੀ ਹੈ।ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਮੇਡ ਇਨ ਇੰਡੀਆ’ ਟੀਕੇ ਲਗਾਉਣ ਦੀ ਇਜ਼ਾਜ਼ਤ ਉਦੋਂ ਹੀ ਦਿੱਤੀ ਗਈ ਹੈ ਜਦੋਂ ਵਿਗਿਆਨੀਆਂ ਅਤੇ ਮਾਹਰਾਂ ਵੱਲੋਂ ਸੁਰੱਖਿਆ ਬਾਰੇ ਭਰੋਸਾ ਦਿੱਤਾ ਜਾਂਦਾ ਹੈ। ਉਸਨੇ ਲੋਕਾਂ ਨੂੰ ਪ੍ਰਚਾਰ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ। ਦੇਸ਼ ਭਰ ਵਿੱਚ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ, ਕੋਵਿਡ -19 ਵਿੱਚ 1.91 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਉੱਤਰ ਪ੍ਰਦੇਸ਼ ਵਿੱਚ ਟੀਕਾ ਲਗਾਇਆ ਸੀ।

ਤਾਂਡਵ ਨੂੰ ਲੈਕੇ ਚੰਡੀਗੜ੍ਹ ‘ਚ ਵੀ ਤਾਂਡਵ, ਕੀਤੀ ਗਿਰਫਤਾਰੀ ਦੀ ਮੰਗ, ਨਹੀਂ ਸਖ਼ਤ ਐਕਸ਼ਨ ਦੀ ਧਮਕੀ!

The post ਕੋਵਿਡ ਟੀਕਾਕਰਨ ਮੁਹਿੰਮ ਦੇ ਲਾਭਪਾਤਰੀਆਂ ਅਤੇ ਟੀਕਾ ਲਗਾਉਣ ਵਾਲਿਆਂ ਨਾਲ ਗੱਲਬਾਤ ਕਰਨਗੇ PM ਮੋਦੀ, ਕਰਨਗੇ ਤਜ਼ਰਬਾ ਸਾਂਝਾ… appeared first on Daily Post Punjabi.



Previous Post Next Post

Contact Form