ਮਨਜਿੰਦਰ ਸਿੰਘ ਸਿਰਸਾ ਨੂੰ ਯੂ.ਪੀ. ਪੁਲਸ ਨੇ ਕੀਤਾ ਗ੍ਰਿਫਤਾਰ

manjinder singh sirsa up police arrest: ਬਿਲਾਸਪੁਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦੇਰ ਰਾਤ ਯੂ. ਪੀ. ਪੁਲਸ ਨੇ ਪੀਲੀਭੀਤ ‘ਚ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਸਿਰਸਾ ਨੇ ਸੋਸ਼ਲ ਮੀਡੀਆਂ ‘ਤੇ ਲਾਈਵ ਹੋ ਕੇ ਖੁਦ ਸਾਂਝੀ ਕੀਤੀ ਹੈ। ਇਸ ਲਾਈਵ ਵੀਡੀਓ ‘ਚ ਯੂ.ਪੀ. ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਕਿਉਂ ਕੀਤੀ ਜਾ ਰਹੀ ਹੈ, ਇਸ ਦੀ ਜਾਣਕਾਰੀ ਪੁਲਸ ਵੱਲੋਂ ਉਨ੍ਹਾਂ ਨੂੰ ਵੀ ਨਹੀਂ ਦਿੱਤੀ ਗਈ। ਜਾਣਕਾਰੀ ਮੁਤਾਬਕ ਸਿਰਸਾ ਬਿਲਾਸਪੁਰ, ਪੀਲੀਭੀਤ ‘ਚ ਕਿਸਾਨਾਂ ਦੀ ਮਦਦ ਲਈ ਕਮੇਟੀ ਦਾ ਵਫ਼ਦ ਲੈ ਕੇ ਗਏ ਸਨ। ਉਨ੍ਹਾਂ ਕਿਹਾ ਕਿ ਯੂ.ਪੀ. ਪੁਲਸ ਮੈਨੂੰ ਕਿਉਂ ਗ੍ਰਿਫਤਾਰ ਕਰ ਰਹੀ ਹੈ ਇਸ ਦੀ ਜਾਣਕਾਰੀ ਮੈਨੂੰ ਵੀ ਨਹੀਂ ਦਿੱਤੀ ਜਾ ਰਹੀ।

manjinder singh sirsa up police arrest
manjinder singh sirsa up police arrest

ਉਨ੍ਹਾਂ ਕਿਹਾ ਕਿ ਉੱਤਰ-ਪ੍ਰਦੇਸ਼ ਦੀ ਪੁਲਸ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ, ਯੂ.ਪੀ. ਪੁਲਸ ਵੱਲੋਂ ਕੀਤੀ ਗਈ ਇਹ ਗੈਰ ਕਾਨੂੰਨੀ ਕਾਰਵਾਈ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ ਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਅਧਿਕਾਰਕ ਟਵਿੱਟਰ ਹੈਂਡਲ ‘ਤੇ ਵੀ ਦਿੱਤੀ। ਉਨ੍ਹਾਂ ਕਿਹਾ ਕਿ ਯੂ.ਪੀ. ਪੁਲਸ ਵੱਲੋਂ ਮੈਨੂੰ ਬਿਲਾਸਪੁਰ, ਪੀਲੀਭੀਤ ਵਿਖੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਹੈ ਕਿ ਮੇਰਾ ਅਪਰਾਧ ਸਿਰਫ ਇਹ ਹੈ ਕਿ ਮੈਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਿਹਾ ਹਾਂ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਮਾਨਤਾ ਦੇ ਦਿੱਤੀ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਯੂ.ਪੀ. ਪੁਲਸ ਤੋਂ, ਕਿ ਸ਼ਾਂਤੀਪੂਰਣ ਤਰੀਕੇ ਨਾਲ ਆਪਣੀ ਮੰਗ ਰੱਖਣਾ ਕੀ ਕੋਈ ਅਪਰਾਧ ਹੈ।

ਤਾਂਡਵ ਨੂੰ ਲੈਕੇ ਚੰਡੀਗੜ੍ਹ ‘ਚ ਵੀ ਤਾਂਡਵ, ਕੀਤੀ ਗਿਰਫਤਾਰੀ ਦੀ ਮੰਗ, ਨਹੀਂ ਸਖ਼ਤ ਐਕਸ਼ਨ ਦੀ ਧਮਕੀ!

The post ਮਨਜਿੰਦਰ ਸਿੰਘ ਸਿਰਸਾ ਨੂੰ ਯੂ.ਪੀ. ਪੁਲਸ ਨੇ ਕੀਤਾ ਗ੍ਰਿਫਤਾਰ appeared first on Daily Post Punjabi.



Previous Post Next Post

Contact Form