PM ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਾਇਡੇਨ ਨੂੰ ਦਿੱਤੀ ਵਧਾਈ, ਕਿਹਾ- ਇਕੱਠੇ ਮਿਲ ਕੇ ਕੰਮ ਕਰਨ ਨੂੰ ਉਤਸ਼ਾਹਿਤ

PM Modi congratulates US President Joe Biden: ਜੋ ਬਾਇਡੇਨ ਨੇ ਅੱਜ ਬੁੱਧਵਾਰ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ । ਨਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਜੋ ਬਾਇਡੇਨ ਦੇ ਸਹੁੰ ਲੈਂਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਅਮਰੀਕੀ ਰਾਸ਼ਟਰਪਤੀ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਦੋਵੇਂ ਇਕੱਠੇ ਮਿਲ ਕੇ ਕੰਮ ਕਰਾਂਗੇ । ਦੱਖਣੀ ਏਸ਼ੀਆ ਦੇ ਕਈ ਹੋਰ ਚੋਟੀ ਦੇ ਨੇਤਾਵਾਂ ਨੇ ਵੀ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।

PM Modi congratulates US President Joe Biden
PM Modi congratulates US President Joe Biden

ਜਿਵੇਂ ਹੀ ਬਾਇਡੇਨ ਦੇ ਸਹੁੰ ਚੁੱਕਦਿਆਂ ਹੀ ਦੁਨੀਆ ਭਰ ਤੋਂ ਉਨ੍ਹਾਂ ਨੂੰ ਵਧਾਈ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ, ‘ਮੇਰੀ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ‘ਤੇ ਜੋ ਬਾਇਡੇਨ ਨੂੰ ਦਿਲੋਂ ਵਧਾਈ । ਮੈਂ ਭਾਰਤ-ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।’

ਪੀਐਮ ਮੋਦੀ ਨੇ ਬਾਇਡੇਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ-ਅਮਰੀਕਾ ਦੀ ਸਾਂਝੇਦਾਰੀ ਸਾਂਝੇ ਕਦਰਾਂ ਕੀਮਤਾਂ ’ਤੇ ਅਧਾਰਿਤ ਹੈ। ਸਾਡੇ ਕੋਲ ਇੱਕ ਮਹੱਤਵਪੂਰਨ ਅਤੇ ਬਹੁਪੱਖੀ ਦੁਵੱਲੇ ਏਜੰਡਾ ਹੈ, ਜੋ ਆਰਥਿਕ ਰੁਝੇਵਿਆਂ ਅਤੇ ਉਤਸ਼ਾਹੀ ਲੋਕਾਂ ਦੇ ਵਿਚਕਾਰ ਵੱਧ ਰਿਹਾ ਹੈ। ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਹੋਰ ਵਧੇਰੇ ਉਚਾਈਆਂ ‘ਤੇ ਲਿਜਾਣ ਲਈ ਰਾਸ਼ਟਰਪਤੀ ਜੋ ਬਾਇਡੇਨ ਨਾਲ ਕੰਮ ਕਰਨ ਲਈ ਵਚਨਬੱਧ ਹਾਂ।

ਇਸ ਤੋਂ ਬਾਅਦ ਆਪਣੇ ਤੀਜੇ ਟਵੀਟ ਵਿੱਚ ਪੀਐੱਮ ਮੋਦੀ ਨੇ ਕਿਹਾ, ‘ਅਮਰੀਕਾ ਦੀ ਸਫਲ ਅਗਵਾਈ ਲਈ ਮੇਰੀਆਂ ਸ਼ੁੱਭਕਾਮਨਾਵਾਂ ਕਿਉਂਕਿ ਅਸੀਂ ਵਿਸ਼ਵਵਿਆਪੀ ਸ਼ਾਂਤੀ ਨੂੰ ਅੱਗੇ ਵਧਾਉਣ ਲਈ ਇੱਕ ਸਮਾਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ।’

ਜੋ ਬਾਇਡੇਨ ਤੋਂ ਇਲਾਵਾ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਲੈਣ ਵਾਲੀ ਕਮਲਾ ਹੈਰਿਸ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਭਕਾਮਨਾਵਾਂ ਦਿੱਤੀਆਂ। ਪੀਐਮ ਮੋਦੀ ਨੇ ਟਵੀਟ ਕੀਤਾ, ‘ਉਪ ਰਾਸ਼ਟਰਪਤੀ ਵਜੋਂ ਸਹੁੰ ਲੈਣ ਵਾਲੀ ਕਮਲਾ ਹੈਰਿਸ ਨੂੰ ਸ਼ੁਭ ਕਾਮਨਾਵਾਂ। ਇਹ ਇੱਕ ਇਤਿਹਾਸਕ ਮੌਕਾ ਹੈ। ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਗੱਲਬਾਤ ਦੀ ਉਮੀਦ ਕਰਦਾ ਹਾਂ। ਭਾਰਤ-ਅਮਰੀਕਾ ਦੀ ਸਾਂਝੇਦਾਰੀ ਸਾਡੀ ਧਰਤੀ ਲਈ ਫਾਇਦੇਮੰਦ ਹੈ ।’

ਉੱਥੇ ਹੀ ਦੂਜੇ ਪਾਸੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਜੋ ਬਾਇਡੇਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਮਰੀਕਾ ਵਿੱਚ ਉਨ੍ਹਾਂ ਦੇ ਲੋਕਤੰਤਰ ਦੇ ਨਵੇਂ ਚੈਪਟਰ ਲਈ ਸ਼ੁੱਭਕਾਮਨਾਵਾਂ । ਰਾਸ਼ਟਰਪਤੀ ਬਾਇਡੇਨ ਅਤੇ ਉਪ ਰਾਸ਼ਟਰਪਤੀ ਹੈਰਿਸ ਨੂੰ ਵਧਾਈ। ਦੱਸ ਦੇਈਏ ਕਿ ਜੋ ਬਾਇਡੇਨ ਨੇ ਬੁੱਧਵਾਰ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ । ਅਮਰੀਕਾ ਵਿੱਚ ਅੱਜ ਤੋਂ ਬਾਇਡੇਨ ਯੁੱਗ ਦੀ ਸ਼ੁਰੂਆਤ ਹੋ ਗਈ ਹੈ । ਸਹੁੰ ਚੁੱਕ ਸਮਾਰੋਹ ਦਾ ਆਯੋਜਨ ਕੈਪੀਟਲ ਹਿੱਲ ਵਿੱਚ ਹੋਇਆ ਸੀ। ਇਸ ਸਮਾਰੋਹ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼, ਬਿਲ ਕਲਿੰਟਨ ਅਤੇ ਬਰਾਕ ਓਬਾਮਾ ਨੇ ਸ਼ਿਰਕਤ ਕੀਤੀ। 

ਇਹ ਵੀ ਦੇਖੋ: 26 ਜਨਵਰੀ ‘ਤੇ ਬੱਸ ਨਹੀਂ ਹੁੰਦੀ ਅੱਗੇ ਪਾਰਲੀਮੈਂਟ ਸੈਸ਼ਨ ਵੀ ਐ ਸਰਕਾਰ ਦੀ ਨੱਕ ‘ਚ ਦਮ ਕਰ ਦਿਆਂਗੇ- ਡੱਲੇਵਾਲ

The post PM ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਾਇਡੇਨ ਨੂੰ ਦਿੱਤੀ ਵਧਾਈ, ਕਿਹਾ- ਇਕੱਠੇ ਮਿਲ ਕੇ ਕੰਮ ਕਰਨ ਨੂੰ ਉਤਸ਼ਾਹਿਤ appeared first on Daily Post Punjabi.



Previous Post Next Post

Contact Form