ਪੰਜਾਬੀ ਅਦਕਾਰਾ ਸੋਨੀਆ ਮਾਨ ਨੇ ਟਿਕਰੀ ਬਾਰਡਰ ‘ਤੇ ਅੰਦੋਲਨ ‘ਚ ਸ਼ਾਮਿਲ ਬੀਬੀਆਂ ਲਈ ਬਣਾਇਆ ਮਾਈ ਭਾਗੋ ਨਿਵਾਸ

Sonia Mann builds Mai Bhago Niwas : ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਇੱਕ ਮਹੀਨੇ ਤੋਂ ਚੱਲ ਰਿਹਾ ਹੈ । ਇਸ ਧਰਨੇ ਪ੍ਰਦਰਸ਼ਨ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ । ਬੱਬੂ ਮਾਨ ਵੀ ਪਿਛਲੇ ਕਈ ਦਿਨਾਂ ਤੋਂ ਇਸ ਧਰਨੇ ‘ਚ ਸ਼ਾਮਿਲ ਹਨ । ਇਸ ਦੇ ਨਾਲ ਹੀ ਪੰਜਾਬੀ ਮਾਡਲ ਅਤੇ ਅਦਾਕਾਰਾ ਸੋਨੀਆ ਮਾਨ ਵੀ ਧਰਨੇ ‘ਚ ਸ਼ਾਮਿਲ ਹੈ । ਉਨ੍ਹਾਂ ਨੇ ਧਰਨੇ ਵਾਲੀ ਜਗ੍ਹਾ ‘ਤੇ ਔਰਤਾਂ ਦੇ ਠਹਿਰਨ ਲਈ ਮਾਈ ਭਾਗੋ ਨਿਵਾਸ ਬਣਾਇਆ ਹੈ ।

ਜਿੱਥੇ ਧਰਨੇ ‘ਚ ਸ਼ਾਮਿਲ ਕੋਈ ਵੀ ਔਰਤ ਰਹਿ ਸਕਦੀ ਹੈ । ਬੱਬੂ ਮਾਨ ਨੇ ਧਰਨੇ ‘ਚ ਸ਼ਾਮਿਲ ਔਰਤਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਹੈ ਕਿ ਸੋਨੀਆ ਮਾਨ ਨੇ ਮਹਿਲਾਵਾਂ ਲਈ ਜੋ ਰੈਣ ਬਸੇਰਾ ਬਣਾਇਆ ਹੈ । ਉੱਥੇ ਆ ਕੇ ਔਰਤਾਂ ਠਹਿਰ ਸਕਦੀਆਂ ਹਨ । ਨਵੇਂ ਖੇਤੀ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਵਿਚਕਾਰ ਅੱਜ 10ਵੇਂ ਦੌਰ ਦੀ ਗੱਲਬਾਤ ਹੋ ਰਹੀ ਹੈ।

Sonia Mann builds Mai Bhago Niwas
Sonia Mann builds Mai Bhago Niwas

ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਕਿਸਾਨਾਂ ਨਾਲ ਵਿਗਿਆਨ ਭਵਨ ‘ਚ ਗੱਲਬਾਤ ਕਰ ਰਹੇ ਹਨ।ਪਹਿਲਾਂ ਇਹ ਗੱਲਬਾਤ ਮੰਗਲਵਾਰ ਨੂੰ ਹੋਣੀ ਸੀ, ਪਰ ਇਸ ਨੂੰ ਟਾਲ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅੰਦੋਲਨ ਜਾਰੀ ਰੱਖਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਜਾਣ ਜਾਂ ਜਦੋ ਤੱਕ ਇਹ ਖੇਤੀ ਕਾਨੂੰਨ ਰੱਧ ਨਹੀਂ ਕੀਤੇ ਜਾਂਦੇ ਪਰ ਦੂਜੇ ਪਾਸੇ ਸਰਕਾਰ ਵੀ ਆਪਣੀ ਇਸ ਗੱਲ ਤੇ ਅੜੀ ਹੋਈ ਹੈ ਕਿ ਇਹ ਕਾਨੂੰਨ ਰੱਧ ਨਹੀਂ ਕੀਤੇ ਜਾਣਗੇ।

ਦੇਖੋ ਵੀਡੀਓ : ਬਿਹਾਰ ‘ਚ ਮੰਡੀਆਂ ਖ਼ਤਮ ਹੋਣ ਮਗਰੋਂ ਤੁਸੀਂ ਵੇਖੋ ਕੀ ਹਾਲ ਨੇ ਇਥੇ ਕਿਸਾਨਾਂ ਦੇ ਤੇ ਸਮਝੋ ਪੰਜਾਬ ਦਾ ਕੀ ਬਣੂ ?

The post ਪੰਜਾਬੀ ਅਦਕਾਰਾ ਸੋਨੀਆ ਮਾਨ ਨੇ ਟਿਕਰੀ ਬਾਰਡਰ ‘ਤੇ ਅੰਦੋਲਨ ‘ਚ ਸ਼ਾਮਿਲ ਬੀਬੀਆਂ ਲਈ ਬਣਾਇਆ ਮਾਈ ਭਾਗੋ ਨਿਵਾਸ appeared first on Daily Post Punjabi.



source https://dailypost.in/news/entertainment/sonia-mann-builds-mai-bhago-niwas/
Previous Post Next Post

Contact Form