PM ਮੋਦੀ ਅੱਜ ਗੁਜਰਾਤ ਨੂੰ ਦੇਣਗੇ ਸੌਗਾਤ, ਅਹਿਮਦਾਬਾਦ ਤੇ ਸੂਰਤ ਮੈਟਰੋ ਪ੍ਰਾਜੈਕਟ ਦਾ ਕਰਨਗੇ ਉਦਘਾਟਨ

PM Modi to perform Bhoomi Poojan: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਲਗਾਤਾਰ ਦੂਜੇ ਦਿਨ ਗੁਜਰਾਤ ਨੂੰ ਤੋਹਫਾ ਦੇਣਗੇ । ਪੀਐਮ ਮੋਦੀ ਅੱਜ ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਪੜਾਅ ਅਤੇ ਸੂਰਤ ਮੈਟਰੋ ਪ੍ਰਾਜੈਕਟ ਦਾ ਭੂਮੀ ਪੂਜਨ ਕਰਨਗੇ । ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ (PMO) ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ । ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਭੂਮੀ ਪੂਜਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ।

PM Modi to perform Bhoomi Poojan
PM Modi to perform Bhoomi Poojan

ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ, ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਸ਼ਾਮਿਲ ਹੋਣਗੇ । ਇਸਨੂੰ ਲੈ ਕੇ ਸ਼ਹਿਰੀ ਵਿਕਾਸ ਮੰਤਰਾਲੇ ਦਾ ਦਾਅਵਾ ਹੈ ਕਿ ਦੋਵਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਤੋਂ ਬਾਅਦ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ । ਇਹ ਪ੍ਰੋਗਰਾਮ ਸਵੇਰੇ 10.30 ਵਜੇ ਸ਼ੁਰੂ ਹੋਵੇਗਾ।

PM Modi to perform Bhoomi Poojan
PM Modi to perform Bhoomi Poojan

ਦਰਅਸਲ, ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਪੜਾਅ ਵਿੱਚ ਕੁੱਲ 28.25 ਕਿਲੋਮੀਟਰ ਦੀ ਲੰਬਾਈ ਦੇ ਦੋ ਕਾਰੀਡੋਰ ਹੋਣਗੇ। ਪਹਿਲਾ ਕਾਰੀਡੋਰ ਮੋਟੇਰਾ ਸਟੇਡੀਅਮ ਤੋਂ ਮਹਾਤਮਾ ਮੰਦਿਰ ਤੱਕ ਹੋਵੇਗਾ ਅਤੇ ਇਸਦੀ ਕੁੱਲ ਲੰਬਾਈ 22.83 ਕਿਲੋਮੀਟਰ ਹੋਵੇਗੀ, ਜਦੋਂ ਕਿ ਦੂਜਾ ਕਾਰੀਡੋਰ GNLU ਤੋਂ ਲੈ ਕੇ ਗਿਫਟ ਸਿਟੀ ਤੱਕ ਹੋਵੇਗਾ ਅਤੇ ਇਸ ਦੀ ਕੁੱਲ ਲੰਬਾਈ 5.41 ਕਿਲੋਮੀਟਰ ਹੋਵੇਗੀ, ਜਿਸਦੀ ਕੁੱਲ ਲਾਗਤ 5384.17 ਕਰੋੜ ਰੁਪਏ ਦੀ ਹੋਵੇਗੀ ।

PM Modi to perform Bhoomi Poojan

ਉੱਥੇ ਹੀ ਸੂਰਤ ਮੈਟਰੋ ਰੇਲ ਪ੍ਰਾਜੈਕਟ ਦੀ ਕੁੱਲ ਲੰਬਾਈ ਲਗਭਗ 40.35 ਕਿਲੋਮੀਟਰ ਹੋਵੇਗੀ, ਜਿਸ ਵਿੱਚ ਦੋ ਕਾਰੀਡੋਰ ਹੋਣਗੇ। ਇਸ ਦੇ ਲਾਂਘੇ ਦੀ ਸਰਥਣਾ ਤੋਂ ਡਰੀਮ ਸਿਟੀ ਤੱਕ ਦੇ ਕਾਰੀਡੋਰ ਦੀ ਕੁੱਲ ਲੰਬਾਈ 21.61 ਕਿਲੋਮੀਟਰ ਹੈ, ਜਿਸ ਵਿੱਚੋਂ 6.47 ਕਿਮੀ ਹਿਸਾ ਭੂਮੀਗਤ ਅਤੇ 15.14 ਕਿਲੋਮੀਟਰ ਹਿੱਸਾ ਐਲੀਵੇਟੇਡ ਹੋਵੇਗਾ। ਦੂਜਾ ਕਾਰੀਡੋਰ ਭੇਸਨ ਤੋਂ ਸਰੋਲੀ ਲਾਈਨ ਦਾ ਹੈ, ਜੋ ਕਿ 18.74 ਕਿਲੋਮੀਟਰ ਲੰਬਾ ਹੈ।

ਇਹ ਵੀ ਦੇਖੋ: ਜਿਸ ਕੋਦਰੇ ਦੀ ਰੋਟੀ ਗੁਰੂ ਨਾਨਕ ਛਕਦੇ ਸੀ ਹਿੰਦੂ ਵੀਰ ਨੇ ਲਾ ਤਾ ਮੋਰਚੇ ‘ਤੇ ਉਸਦਾ ਲੰਗਰ, ਜਾਣੋ ਕੀ ਨੇ ਫਾਇਦੇ ! 

The post PM ਮੋਦੀ ਅੱਜ ਗੁਜਰਾਤ ਨੂੰ ਦੇਣਗੇ ਸੌਗਾਤ, ਅਹਿਮਦਾਬਾਦ ਤੇ ਸੂਰਤ ਮੈਟਰੋ ਪ੍ਰਾਜੈਕਟ ਦਾ ਕਰਨਗੇ ਉਦਘਾਟਨ appeared first on Daily Post Punjabi.



Previous Post Next Post

Contact Form