ਪੰਜਾਬੀ ਗਾਇਕ ਹਰਫ ਚੀਮਾ ਤੇ ਗੁਰਲੇਜ ਅਖ਼ਤਰ ਦਾ ਨਵਾਂ ਗੀਤ ‘BORDER’ ਹੋਇਆ ਰਿਲੀਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Harf Cheema and Gurleez Akhtar : ਪੰਜਾਬੀ ਗਾਇਕ ਹਰਫ ਚੀਮਾ ਆਪਣੇ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ ‘ਬਾਡਰ’ ਗੀਤ ਨੂੰ ਹਰਫ ਚੀਮਾ ਤੇ ਗੁਰਲੇਜ ਅਖ਼ਤਰ ਨੇ ਮਿਲਕੇ ਗਾਇਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਕਾਲੇ ਬਿੱਲਾਂ ਨੂੰ ਰੱਦ ਕਰਵਾਉਣ ਦੇ ਨਾਲ ਪੰਜਾਬ ਦੇ ਹਰ ਘਰ ਦੀ ਕਹਾਣੀ ਨੂੰ ਬਿਆਨ ਕੀਤਾ ਹੈ ।

ਇਸ ਗੀਤ ਦੇ ਬੋਲ ਖੁਦ ਹਰਫ ਚੀਮਾ ਨੇ ਲਿਖੇ ਨੇ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਹਰਫ ਚੀਮਾ ਤੇ ਪੰਜਾਬੀ ਐਕਟਰੈੱਸ ਜਪਜੀ ਖਹਿਰਾ । ਇਸ ਗੀਤ ਨੂੰ ਯੂਟਿਊਬ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਗਾਣਾ ਸਿੱਧਾ ਹਰ ਇੱਕ ਪੰਜਾਬੀ ਦੇ ਦਿਲ ਨੂੰ ਛੂਹ ਰਿਹਾ ਹੈ ।

Harf Cheema and Gurleez Akhtar
Harf Cheema and Gurleez Akhtar

ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜੇ ਨੇ । ਜਿਸ ਕਰਕੇ ਉਹ ਲੋਕਾਂ ਤੇ ਉਤਸ਼ਾਹ ਨੂੰ ਵਧਾਉਂਦੇ ਹੋਏ ਇੱਕ ਤੋਂ ਬਾਅਦ ਇੱਕ ਕਿਸਾਨੀ ਗੀਤ ਲੈ ਕੇ ਆ ਰਹੇ ਨੇ। ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ। ਇਸ ਤੋਂ ਪਹਿਲਾ ਵੀ ਹਰਫ਼ ਚੀਮਾ ਦੇ ਕੰਵਰ ਗਰੇਵਾਲ ਨਾਲ ਬਹੁਤ ਸਾਰੇ ਗੀਤ ਆਏ ਹਨ। ਜਿਹਨਾਂ ਨੇ ਨੌਜੁਆਨਾਂ ਵਿੱਚ ਉਤਸ਼ਾਹ ਭਰਿਆ ਹੈ ਤੇ ਉਹਨਾਂ ਨੂੰ ਦਿੱਲੀ ਬੈਠੇ ਆਪਣੇ ਬਜ਼ੁਰਗਾਂ ਦਾ ਸਾਥ ਦੇਣ ਲਈ ਵੀ ਪ੍ਰੇਰਿਆ ਹੈ।

ਦੇਖੋ ਵੀਡੀਓ : ਜਿਸ ਕੋਦਰੇ ਦੀ ਰੋਟੀ ਗੁਰੂ ਨਾਨਕ ਛਕਦੇ ਸੀ ਹਿੰਦੂ ਵੀਰ ਨੇ ਲਾ ਤਾ ਮੋਰਚੇ ‘ਤੇ ਉਸਦਾ ਲੰਗਰ, ਜਾਣੋ ਕੀ ਨੇ ਫਾਇਦੇ !

The post ਪੰਜਾਬੀ ਗਾਇਕ ਹਰਫ ਚੀਮਾ ਤੇ ਗੁਰਲੇਜ ਅਖ਼ਤਰ ਦਾ ਨਵਾਂ ਗੀਤ ‘BORDER’ ਹੋਇਆ ਰਿਲੀਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.



source https://dailypost.in/news/entertainment/harf-cheema-and-gurleez-akhtar/
Previous Post Next Post

Contact Form