PM ਮੋਦੀ ਅੱਜ ਦਾਵੋਸ ਸੰਵਾਦ ਨੂੰ ਕਰਨਗੇ ਸੰਬੋਧਿਤ, ਵਿਚਵ ਭਰ ਦੇ 400 ਤੋਂ ਵੱਧ ਟਾਪ ਇੰਡਸਟਰੀ ਲੀਡਰ ਹੋਣਗੇ ਸ਼ਾਮਿਲ

PM Modi To Address World Economic Forum: ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ ਕਿ ਅੱਜ ਵਿਸ਼ਵ ਆਰਥਿਕ ਮੰਚ ਦੇ ਦਾਵੋਸ ਸੰਵਾਦ ਨੂੰ ਸੰਬੋਧਿਤ ਕਰਨਗੇ ਅਤੇ ਇਸ ਦੌਰਾਨ ਉਹ ਭਾਰਤ ਦੇ ਵਿਕਾਸ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਗੱਲ ਕਰਨਗੇ । ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਜਨਵਰੀ ਨੂੰ ਵਿਸ਼ਵ ਆਰਥਿਕ ਮੰਚ ਦੇ ਦਾਵੋਸ ਸੰਵਾਦ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਿਤ ਕਰਨਗੇ । ਉਹ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤ ਦੀ ਰਿਫਾਰਮ ਟ੍ਰੈਜੈਕਟਰੀ ਅਤੇ ਤਕਨਾਲੋਜੀ ਦੀ ਵੱਧ ਰਹੀ ਵਰਤੋਂ ਵਰਗੇ ਮੁੱਦਿਆਂ ‘ਤੇ ਗੱਲ ਕਰਾਂਗੇ । ਇਸ ਦੌਰਾਨ ਦੁਨੀਆ ਭਰ ਦੇ 400 ਤੋਂ ਜ਼ਿਆਦਾ ਚੋਟੀ ਦੇ ਉਦਯੋਗ ਦੇ ਆਗੂ ਵੀ ਮੌਜੂਦ ਰਹਿਣਗੇ । ਮੋਦੀ ਕੁਝ CEOs ਨਾਲ ਵੀ ਗੱਲਬਾਤ ਕਰ ਸਕਦੇ ਹਨ।

PM Modi To Address World Economic Forum
PM Modi To Address World Economic Forum

ਇਸ ਵਿੱਚ ਦੇਸ਼ ਦੇ ਵੱਡੇ ਕਾਰੋਬਾਰੀ ਵੀ ਸ਼ਾਮਿਲ ਹੋਣਗੇ । ਇਸ ਵਿੱਚ ਮੁਕੇਸ਼ ਅੰਬਾਨੀ, ਗੌਤਮ ਅਡਾਨੀ, ਪਵਨ ਮੁੰਜਾਲ, ਆਨੰਦ ਮਹਿੰਦਰਾ, ਸਲੀਲ ਪਾਰੇਖ, ਸ਼ੋਭਨਾ ਕਾਮਿਨੇਨੀ ਸਣੇ RBI ਦੇ ਸਾਬਕਾ ਗਵਰਨਰ ਰਘੂਰਾਮ ਰਾਜਨ, ਟਾਟਾ ਸਟੀਲ ਦੇ ਸੀਈਓ ਟੀ ਨਰਿੰਦਰਨ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਵਿਸ਼ਵ ਦੇ ਮਸ਼ਹੂਰ ਕਾਰੋਬਾਰੀ ਮੈਨ ਕ੍ਰਿਸਟੀਨ ਲੇਗਾਰਡ, ਬਿਲ ਗੇਟਸ, ਅਜੇ ਬੰਗਾ, ਕੇਟੀ ਰਾਮਾਰਾਓ, ਈਸ਼ਾਨ ਥਰੂਰ, ਸਾਫਟ ਬੈਂਕ ਦੇ ਮਾਸਾਯੋਸ਼ੀ ਸਮੇਤ ਹੋਰ ਲੋਕ ਇਸ ਸਮਾਗਮ ਵਿੱਚ ਸੰਬੋਧਨ ਕਰਨਗੇ।

PM Modi To Address World Economic Forum
PM Modi To Address World Economic Forum

ਪ੍ਰੋਗਰਾਮ ਵਿੱਚ ਕੋਵਿਡ-19 ਮਹਾਂਮਾਰੀ ਬਾਰੇ ਵਿਚਾਰ ਵਟਾਂਦਰੇ ਅਤੇ ਧਿਆਨ ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਕੋਰੋਨਾ ਟੀਕਾ ਪਹੁੰਚਾਉਣ ‘ਤੇ ਕੇਂਦਰਿਤ ਹੋਵੇਗਾ। ਨਾਲ ਹੀ, ਮੌਸਮ ਵਿੱਚ ਤਬਦੀਲੀ ਅਤੇ ਅਰਥਚਾਰਿਆਂ ਵਿੱਚ ਸੁਧਾਰ ਵੀ ਮਹੱਤਵਪੂਰਨ ਮੁੱਦੇ ਹੋਣਗੇ। ਇਸਦੀ ਸ਼ੁਰੂਆਤ 24 ਜਨਵਰੀ ਦੀ ਸ਼ਾਮ ਤੋਂ ਹੋਵੇਗੀ। ਇਸ ਵਿੱਚ ਸਵਾਗਤ ਭਾਸ਼ਣ ਵਿਸ਼ਵ ਆਰਥਿਕਤਾ ਫੋਰਮ ਦੇ ਸੰਸਥਾਪਕ ਅਤੇ ਕਾਰਜਕਾਰੀ ਚੇਅਰਮੈਨ ਕਲਾਸ ਐਮ ਸਵਾਬ ਦੇਣਗੇ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਪ੍ਰੋਗਰਾਮ ਨੂੰ ਆਨਲਾਈਨ ਰੱਖਿਆ ਗਿਆ ਹੈ। ਹਾਲਾਂਕਿ, ਇਸ ਸਾਲ ਮਈ ਵਿੱਚ ਹੋਣ ਵਾਲੀ ਵਿਸ਼ਵ ਆਰਥਿਕਤਾ ਫੋਰਮ ਦੀ ਸਾਲਾਨਾ ਬੈਠਕ ਆਮ ਰੱਖੀ ਗਈ ਹੈ, ਜੋ ਸਿੰਗਾਪੁਰ ਵਿੱਚ ਹੋਵੇਗੀ।

PM Modi To Address World Economic Forum

ਦੱਸ ਦੇਈਏ ਕਿ ਦੂਜੇ ਵਿਸ਼ਵਵਿਆਪੀ ਨੇਤਾਵਾਂ ਤੋਂ ਇਲਾਵਾ ਇਸ ਕਾਨਫਰੰਸ ਨੂੰ ਹੁਣ ਤੱਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਜਰਮਨ ਦੀ ਚਾਂਸਲਰ ਐਂਜੇਲਾ ਮਾਰਕਲ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੰਬੋਧਿਤ ਕਰ ਚੁੱਕੇ ਹਨ। ਬਿਆਨ ਅਨੁਸਾਰ ਦਾਵੋਸ ਸੰਵਾਦ ਏਜੰਡਾ ਕੋਵਿਡ -19 ਮਹਾਂਮਾਰੀ ਦੇ ਬਾਅਦ ਦੇ ਸੰਸਾਰ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਇੱਕ ਮਹੱਤਵਪੂਰਣ ਪਹਿਲਕਦਮੀ ਦੀ ਸ਼ੁਰੂਆਤ ਦਾ ਸੰਕੇਤ ਹੈ। 

ਇਹ ਵੀ ਦੇਖੋ: ਦੀਪ ਸਿੱਧੂ ਨੇ ਕਿਵੇਂ ਨੌਜਵਾਨਾਂ ਨੂੰ ਭੜਕਾਇਆ ਜੋਗਿੰਦਰ ਯਾਦਵ ਨੇ ਦੱਸੀ ਇਕੱਲੀ-ਇਕੱਲੀ ਗੱਲ, ਸੁਣ ਕੇ ਹੋਵੋਗੇ ਹੈਰਾਨ

The post PM ਮੋਦੀ ਅੱਜ ਦਾਵੋਸ ਸੰਵਾਦ ਨੂੰ ਕਰਨਗੇ ਸੰਬੋਧਿਤ, ਵਿਚਵ ਭਰ ਦੇ 400 ਤੋਂ ਵੱਧ ਟਾਪ ਇੰਡਸਟਰੀ ਲੀਡਰ ਹੋਣਗੇ ਸ਼ਾਮਿਲ appeared first on Daily Post Punjabi.



Previous Post Next Post

Contact Form