26 ਜਨਵਰੀ ਦੀ ਪਰੇਡ ਦੀਆਂ ਘਟਨਾਵਾਂ ਨੂੰ ਲੈ ਕੇ ਬੱਬੂ ਮਾਨ ਨੇ ਦਿੱਤਾ ਆਪਣਾ ਪ੍ਰਤੀਕਰਮ , ਸਾਂਝੀ ਕੀਤੀ ਪੋਸਟ

Babbu Mann shared his reaction : 26 ਜਨਵਰੀ ਨੂੰ ਕਿਸਾਨਾਂ ਵੱਲੋਂ ਕਿਸਾਨ ਪਰੇਡ ਦਾ ਆਯੋਜਨ ਕੀਤਾ ਗਿਆ ਸੀ । ਜਿਸ ਤੋਂ ਬਾਅਦ ਕੁਝ ਲੋਕ ਇਸ ਪਰੇਡ ਨੂੰ ਹਿੰਸਾ ਦਾ ਨਾਂਅ ਦੇ ਰਹੇ ਹਨ । ਗੋਦੀ ਮੀਡੀਆ ਵੱਲੋਂ ਕਿਸਾਨਾਂ ਦੀ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ । ਇਸ ਸਭ ਦੇ ਚਲਦੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੀ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ । ਗਾਇਕ ਬੱਬੂ ਮਾਨ ਨੇ ਵੀ ਇਸ ਮੁੱਦੇ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਕਵਿਤਾ ਸ਼ੇਅਰ ਕੀਤੀ ਹੈ ।

Babbu Mann shared his reaction
Babbu Mann shared his reaction

ਉਹਨਾਂ ਨੇ ਲਿਖਿਆ ਹੈ ‘6 ਮਹੀਨੇ ਦੇ ਵਿੱਚ ਬੂਟਾ ਪਾਲਿਆ ਸੀ, ਅੱਧੀ ਰਾਤ ਕੋਈ ਦਾਤੀ ਫੇਰ ਗਿਆ । ਇੱਕ-ਇੱਕ ਇੱਟ ਦੇ ਨਾਲ ਚੁਬਾਰਾ ਪਾਇਆ ਸੀ, ਇੱਕੋ ਝਟਕੇ ਦੇ ਵਿੱਚ ਮਿਤਰੋ ਗੇਰ ਗਿਆ। ਚੋਰੀ-ਚੋਰੀ ਕੌਣ ਜ਼ਮੀਰ ਧਰ ਗਿਆ ਏ, ਉਹਦਾ ਕਿ ਜੋ ਕੂਚ ਜਹਾਨੋਂ ਕਰ ਗਿਆ ਏ।” ਬੱਬੂ ਮਾਨ ਨੇ ਇਹ ਸਤਰਾਂ 26 ਜਨਵਰੀ ਨੂੰ ਹੋਈ ਹਿੰਸਕ ਝੜਪ ‘ਤੇ ਲਿਖੀਆਂ ਹਨ ਕਿਉਂਕਿ ਇਸ ਘਟਨਾ ਤੋਂ ਬਾਅਦ ਕਈ ਲੋਕ ਕਿਸਾਨ ਅੰਦੋਲਨ ਤੇ ਸਵਾਲ ਖੜੇ ਕਰ ਰਹੇ ਹਨ ।

Babbu Mann shared his reaction
Babbu Mann shared his reaction

ਦੱਸ ਦਈਏ ਕਿ ਕੁਝ ਮੀਡੀਆ ਚੈਨਲਾਂ ਵੱਲੋਂ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਤੇ ਸਵਾਲ ਚੁੱਕੇ ਜਾ ਰਹੇ ਹਨ । ਕਦੇ ਖਾਲਸਾ ਏਡ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਸੇਵਾ ਅਤੇ ਕਦੇ ਧਰਨੇ ‘ਚ ਸ਼ਾਮਿਲ ਹੋਣ ਆਏ ਲੋਕਾਂ ਦੀਆਂ ਵੱਡੀਆਂ ਗੱਡੀਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ । ਬੱਬੂ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬੀਤੇ ਦਿਨ ਲੋਹੜੀ ਦਾ ਤਿਉਹਾਰ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਮਨਾਇਆ । ਉਹਨਾਂ ਨੇ ਕਿਸਾਨਾਂ ਦਾ ਪੂਰਾ ਪੂਰਾ ਸਮਰਥਨ ਕੀਤਾ ਸੀ। ਉਹਨਾਂ ਨੇ ਗਾਇਕ ਸ਼੍ਰੀ ਬਰਾੜ ਦਾ ਸਮਰਥਨ ਕਰਦੇ ਹੋਏ ਪੋਸਟ ਵੀ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਲੰਮੀ ਚੌੜੀ ਪੋਸਟ ਪਾ ਕੇ ਲਿਖਿਆ ਹੈ ‘ਜਦੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਤੇ ਕੋਈ ਡੰਡੇ ਬਰਸਾਉਂਦਾ ਹੈ ਕੀ ਉਦੋਂ ਪ੍ਰਸ਼ਾਸ਼ਨ ਤੇ ਪਰਚਾ ਹੁੰਦਾ ਹੈ ….ਨਹੀਂ , ਜਦੋਂ ਬਲਾਕ ਸੰਮਤੀ ਦੀਆਂ ਵੋਟਾਂ ਵਿੱਚ ਡਾਂਗ ਖੜਕਦੀ ਹੈ ਤਾਂ ਕੀ ਸਰਕਾਰੀ ਧਿਰ ਤੇ ਪਰਚਾ ਹੁੰਦਾ ਹੈ …? ਨਹੀਂ ਜਦੋਂ ਬਾਏ ਇਲੈਕਸ਼ਨ ਵਿੱਚ ਸੱਤਾ ਧਿਰ ਵਿਰੋਧੀ ਧਿਰ ਨੂੰ ਕੁੱਟਦੀ ਹੈ …ਕੀ ਸੱਤਾ ਧਿਰ ਦੇ ਸਮਰਥਕ ਤੇ ਪਰਚਾ ਹੁੰਦਾ ਹੈ ? ਨਹੀਂ …ਫੇਰ ਇੱਕਲੇ ਕਲਾਕਾਰਾਂ ’ਤੇ ਹੀ ਕਿਉਂ ਗਾਜ਼ ਗਿਰਦੀ ਹੈ ।

ਦੇਖੋ ਵੀਡੀਓ : ਹਰਮੀਤ ਕਾਦੀਆਂ ਨੇ ਗੱਦਾਰਾਂ ਨੂੰ ਕਰ ਦਿੱਤਾ ਖੁੱਲ੍ਹਾ ਚੈਲੰਜ, ਕਹਿੰਦਾ ਹੁਣ ਵੜ ਕੇ ਦਿਖਾਉਣ ਅੰਦੋਲਨ ‘ਚ

The post 26 ਜਨਵਰੀ ਦੀ ਪਰੇਡ ਦੀਆਂ ਘਟਨਾਵਾਂ ਨੂੰ ਲੈ ਕੇ ਬੱਬੂ ਮਾਨ ਨੇ ਦਿੱਤਾ ਆਪਣਾ ਪ੍ਰਤੀਕਰਮ , ਸਾਂਝੀ ਕੀਤੀ ਪੋਸਟ appeared first on Daily Post Punjabi.



source https://dailypost.in/news/entertainment/babbu-mann-shared-his-reaction/
Previous Post Next Post

Contact Form