Today Karan Aujla’s Birthday : ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਗਾਣੇ ਦਿਤੇ ਹਨ। ਅੱਜ ਕਰਨ ਦਾ ਜਨਮਦਿਨ ਹੈ ਉਹਨਾਂ ਦਾ ਜਨਮ 18 ਜਨਵਰੀ 1997 ਨੂੰ ਹੋਇਆ ਸੀ। ਉਹ ਅੱਜ 24 ਸਾਲ ਦੇ ਹੋ ਗਏ ਹਨ। ਕਰਨ ਔਜਲਾ ਦੇ ਪਿਤਾ ਦਾ ਨਾਮ ਬਲਵਿੰਦਰ ਸਿੰਘ ਔਜਲਾ ਤੇ ਮਾਤਾ ਦਾ ਨਾਮ ਰਾਜਿੰਦਰ ਕੌਰ ਸੀ।

ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਕਰਨ ਔਜਲਾ ਆਪਣੀਆਂ ਭੈਣਾਂ ਨਾਲ ਰਹੇ ਤੇ ਵੱਡੇ ਹੋਏ ਕਰਨ ਔਜਲਾ ਨੇ ਨਿੱਕੀ ਉਮਰ ਦੇ ਵਿੱਚ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਨਾਮ ਕਮਾਇਆ। ਉਹ ਆਪ ਗੀਤ ਲਿਖਦੇ ਵੀ ਹਨ ਤੇ ਗਾਉਂਦੇ ਵੀ ਹਨ ਪੰਜਾਬ ਦੇ ਨੌਜੁਆਨ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ ਤੇ ਉਹਨਾਂ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਕਰਨ ਔਜਲਾ ਦੀ ਪਤਨੀ ਦਾ ਨਾਮ ਪਲਕ ਹੈ ਜੋ ਕਿ ਕੈਨੇਡਾ ਦੀ ਰਹਿਣ ਵਾਲੀ ਹੈ।

ਕਰਨ ਔਜਲਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਬਹੁਤ ਸਾਰੇ ਗੀਤ ਲਿਖੇ ਹਨ ਤੇ ਗਏ ਹਨ ਜਿਸ ਵਿੱਚ ਅਦਾਕਾਰੀ ਵੀ ਉਹਨਾਂ ਨੇ ਖੁਦ ਹੀ ਕੀਤੀ ਹੈ। ਕਰਨ ਔਜਲਾ ਆਪਣੀਆਂ ਕੁੱਝ ਗੱਲਾਂ ਕਰਕੇ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਹਨ। ਪਿਛਲੇ ਕੁੱਝ ਦਿਨਾਂ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਕਰਨ ਔਜਲਾ ਕਾਫੀ ਸੁਪੋਰਟ ਕਰ ਰਹੇ ਹਨ। ਉਹਨਾਂ ਨੇ ਦਿੱਲੀ ਖੁਦ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਸੇਵਾ ਕੀਤੀ ਸੀ। ਉਹਨਾਂ ਨੇ ਨੌਜੁਆਨਾਂ ਨੂੰ ਇਸੇ ਤਰਾਂ ਜੋਸ਼ ਤੇ ਹੋਸ਼ ਨਾਲ ਕੰਮ ਲੈਣ ਨੂੰ ਵੀ ਕਿਹਾ ਸੀ।

ਹਾਲ ਹੀ ਵਿੱਚ ਕਰਨ ਔਜਲਾ ਦਾ ਨਵਾਂ ਗੀਤ ‘Mexico’ ਰਿਲੀਜ਼ ਹੋਇਆ ਸੀ ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ। ਉਹਨਾਂ ਦਾ ਇਹ ਗੀਤ ਟਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਤੇ ਸਭ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।
The post ਅੱਜ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਰਨ ਔਜਲਾ ਦਾ ਜਨਮਦਿਨ appeared first on Daily Post Punjabi.
source https://dailypost.in/news/entertainment/today-karan-aujlas-birthday/