Kanwar Grewal song Aakhri Faisla : ਪੰਜਾਬੀ ਗਾਇਕ ਕੰਵਰ ਗਰੇਵਾਲ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ । ਉਹ ਦਿੱਲੀ ਮੋਰਚੇ ‘ਚ ਆਪਣੀ ਸੇਵਾਵਾਂ ਤਾਂ ਨਿਭਾ ਹੀ ਰਹੇ ਨੇ ਪਰ ਨਾਲ ਹੀ ਕਿਸਾਨਾਂ ਦੇ ਹੌਸਲੇ ਨੂੰ ਹੋਰ ਬੁਲੰਦ ਕਰਨ ਦੇ ਲਈ ਕਿਸਾਨੀ ਗੀਤ ਵੀ ਲੈ ਕੇ ਆ ਰਹੇ ਨੇ । ਉਹ ਬੈਕ ਟੂ ਬੈਕ ਕਿਸਾਨੀ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਰਹੇ ਨੇ ।
ਜੀ ਹਾਂ ਉਨ੍ਹਾਂ ਦਾ ਨਵਾਂ ਗੀਤ ਆਖ਼ਰੀ ਫੈਸਲਾ (Aakhri Faisla) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜਿਸ ‘ਚ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ । ਗੀਤ ਜੋਸ਼ ਦੇ ਨਾਲ ਉਨ੍ਹਾਂ ਲੋਕਾਂ ਨੂੰ ਸੱਚਾਈਆਂ ਦਾ ਸ਼ੀਸ਼ਾ ਦਿਖਾ ਰਿਹਾ ਹੈ ਜੋ ਕਿਸਾਨਾਂ ਦੇ ਇਸ ਅੰਦੋਲਨ ਬਾਰੇ ਘਟੀਆਂ ਗੱਲਾਂ ਕਰ ਰਹੇ ਨੇ ।
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਉਹ Vari Rai ਨੇ ਲਿਖੇ ਨੇ । ਉਨ੍ਹਾਂ ਨੇ ਇਸ ਗੀਤ ਦੇ ਰਾਹੀਂ ਕਿਸਾਨ ਮਜ਼ਦੂਰ ਏਕਤਾ ਦੀ ਤਾਕਤ ਨੂੰ ਬਿਆਨ ਕੀਤਾ ਹੈ । Bhai Manna Singh ਨੇ ਮਿਊਜ਼ਿਕ ਦਿੱਤਾ ਹੈ। ਕੰਵਰ ਗਰੇਵਾਲ ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ । ਪੂਰੇ ਗੀਤ ਨੂੰ ਦਿੱਲੀ ਕਿਸਾਨ ਅੰਦੋਲਨ ‘ਚ ਹੀ ਸ਼ੂਟ ਕੀਤਾ ਗਿਆ ਹੈ । ਜਿਸ ਕਰਕੇ ਠੰਡ ‘ਚ ਚੱਲ ਰਹੇ ਅੰਦੋਲਨ ਦੇ ਰੰਗ ਦੇਖਣ ਨੂੰ ਮਿਲ ਰਹੇ ਨੇ ।
The post ਪੰਜਾਬੀ ਗਾਇਕ ਕੰਵਰ ਗਰੇਵਾਲ ਦਾ ਕਿਸਾਨੀ ਗੀਤ ‘ਆਖ਼ਰੀ ਫੈਸਲਾ’ ਛਾਇਆ ਸੋਸ਼ਲ ਮੀਡੀਆ ‘ਤੇ appeared first on Daily Post Punjabi.
source https://dailypost.in/news/entertainment/kanwar-grewal-song-aakhri-faisla/