ਧਾਰਮਿਕ ਅਤੇ ਰਾਜਾਂ ਦੇ ਅਧਾਰ ‘ਤੇ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਿੰਘੂ ਬਾਰਡਰ ‘ਤੇ ਕਿਸਾਨਾਂ ਵਲੋਂ ਕੱਢੀ ਗਈ ਸਦਭਾਵਨਾ ਰੈਲੀ

Sadbhavna rally on singhu border : ਅੰਦੋਲਨ ਕਰ ਰਹੇ ਕਿਸਾਨਾਂ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ​​ਕਰਨ ਲਈ ਕਿਸਾਨ ਸੰਗਠਨਾਂ ਦੇ ਨੇਤਾਵਾਂ ਨੇ ਵੀਰਵਾਰ ਨੂੰ ਸਿੰਘੂ ਸਰਹੱਦ ਤੋਂ “ਸਦਭਾਵਨਾ ਰੈਲੀ” ਕੱਢੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਕੁੱਝ ਜਗ੍ਹਾ ‘ਤੇ ਹੰਗਾਮਾ ਹੋਇਆ ਸੀ ਅਤੇ ਇਸ ਦੌਰਾਨ ਹੋਈ ਹੰਗਾਮੇ ‘ਚ 394 ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਸਨ, ਜਦਕਿ ਇੱਕ ਕਿਸਾਨ ਦੀ ਮੌਤ ਹੋ ਗਈ ਸੀ। ਸਦਭਾਵਨਾ ਰੈਲੀ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ, ਦਲਜੀਤ ਸਿੰਘ ਡੱਲੇਵਾਲ, ਦਰਸ਼ਨ ਪਾਲ ਅਤੇ ਗੁਰਨਾਮ ਸਿੰਘ ਚੱਡੂਨੀ ਸਮੇਤ ਕਈ ਕਿਸਾਨ ਆਗੂਆਂ ਨੇ ਕੀਤੀ। ਉਨ੍ਹਾਂ ਕਿਹਾ ਕਿ “ਇਹ ਮਾਰਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਧਾਰਮਿਕ ਆਧਾਰਾਂ ਅਤੇ ਰਾਜਾਂ ਦੇ ਅਧਾਰ ‘ਤੇ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਮਾਰਚ ਦਾ ਉਦੇਸ਼ ਇਹ ਪ੍ਰਦਰਸ਼ਿਤ ਕਰਨਾ ਹੈ ਕਿ ਉਹ ਤਿਰੰਗੇ (ਰਾਸ਼ਟਰੀ ਝੰਡੇ) ਦਾ ਸਤਿਕਾਰ ਕਰਦੇ ਹਨ।

Sadbhavna rally on singhu border
Sadbhavna rally on singhu border

ਉਨ੍ਹਾਂ ਕਿਹਾ, “ਅਸੀਂ ਇਹ ਪ੍ਰਦਰਸ਼ਿਤ ਕਰਨ ਲਈ ਇੱਕ ਰੈਲੀ ਕੱਢਣੀ ਚਾਹੁੰਦੇ ਸੀ ਕਿ ਕਿਸਾਨ ਰਾਸ਼ਟਰੀ ਝੰਡੇ ਦਾ ਕਿਸੇ ਹੋਰ ਨਾਲੋਂ ਵੱਧ ਸਤਿਕਾਰ ਕਰਦੇ ਹਨ। ਅਤੇ ਇਹ ਦੇਸ਼ ਕਿਸਾਨਾਂ ਨਾਲ ਸਬੰਧਤ ਹੈ, ਇਹ ਦੇਸ਼ ਆਪਣੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਜ਼ੋਰ ‘ਤੇ ਚੱਲ ਰਿਹਾ ਹੈ।” ਉਨ੍ਹਾਂ ਕਿਹਾ ਕਿ ਰੈਲੀ ਵਿੱਚ ਸ਼ਾਮਿਲ ਵਾਹਨਾਂ ਵਿੱਚ ਕਿਸਾਨ ਯੂਨੀਅਨਾਂ ਦਾ ਝੰਡਾ ਨਹੀਂ ਸੀ, ਬਲਕਿ ਸਿਰਫ ਤੇ ਸਿਰਫ ਤਿਰੰਗਾ ਝੰਡਾ ਸੀ। ਰੈਲੀ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ‘ਕਿਸਾਨ ਏਕਤਾ ਜ਼ਿੰਦਾਬਾਦ’ ਅਤੇ ਪੰਜਾਬ-ਹਰਿਆਣਾ ਭਾਈਚਾਰਕ ਸਾਂਝ ਦੇ ਨਾਅਰੇ ਲਗਾਏ ਸਨ।

ਇਹ ਵੀ ਦੇਖੋ : ਦੀਪ ਸਿੱਧੂ ਤੇ ਲੱਖਾ ਸਿਧਾਨਾ ਸਮੇਤ ਕਿਸਾਨਾਂ ‘ਤੇ ਹੋਏ ਪਰਚਿਆਂ ਤੋਂ ਬਾਅਦ ਕੀ ਕਹਿੰਦਾ ਹੈ ਕਾਨੂੰਨ? ਸੁਣੋ ਮਾਹਿਰ ਤੋਂ…

The post ਧਾਰਮਿਕ ਅਤੇ ਰਾਜਾਂ ਦੇ ਅਧਾਰ ‘ਤੇ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਿੰਘੂ ਬਾਰਡਰ ‘ਤੇ ਕਿਸਾਨਾਂ ਵਲੋਂ ਕੱਢੀ ਗਈ ਸਦਭਾਵਨਾ ਰੈਲੀ appeared first on Daily Post Punjabi.



Previous Post Next Post

Contact Form