Sonu Sood and Sunanda Sharma : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਦੀ ਨਵੀਂ ਪੋਸਟ ਚਰਚਾ ‘ਚ ਬਣੀ ਹੋਈ ਹੈ । ਜੀ ਹਾਂ ਉਨ੍ਹਾਂ ਨੇ ਸੋਨੂੰ ਸੂਦ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਜੋ ਕਿ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਤੇ ਦਰਸ਼ਕਾਂ ਦੇ ਵਿੱਚ ਇਹ ਜਾਨਣ ਦੀ ਉੱਤਸੁਕਤਾ ਵੱਧ ਰਹੀ ਹੈ ਕਿ ਉਹ ਕੀ ਨਵਾਂ ਲੈ ਕੇ ਆ ਰਹੇ ਹਨ ।
ਇਸ ਫੋਟੋ ਨੂੰ ਸਾਂਝੀ ਕਰਦੇ ਹੋਏ ਲਿਖਿਆ ਹੈ – ‘ਬਾਹੋਂ ਕੇ ਦਰਮਿਆਨ ਦੋ ਪਿਆਰ ਮਿਲ ਰਹੇ ਹੈ… #Pagalnahihona’ ਨਾਲ ਹੀ ਉਨ੍ਹਾਂ ਨੇ ਸੋਨੂੰ ਸੂਦ ਤੇ ਜਾਨੀ ਨੂੰ ਟੈਗ ਕੀਤਾ ਹੈ। ਜਿਸ ਤੋਂ ਲੱਗਦਾ ਹੈ ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਇਕੱਠੇ ਕਿਸੇ ਮਿਊਜ਼ਿਕ ਪ੍ਰੋਜੈਕਟ ‘ਚ ਦਿਖਾਈ ਦੇਣਗੇ।
ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰ ‘ਚ ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਗਾਇਕਾ ਸੁਨੰਦਾ ਸ਼ਰਮਾ ਨੂੰ ਆਪਣੀ ਬਾਹਾਂ ‘ਚ ਚੁੱਕਿਆ ਹੋਇਆ ਹੈ । ਸੋਨੂੰ ਸੂਦ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪ੍ਰਸ਼ੰਸਕ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸੁਕ ਨੇ ।
ਦੇਖੋ ਵੀਡੀਓ : ਕਿਸਾਨਾਂ ਨੇ ਪਾ ਦਿੱਤਾ ਦੀ ਰੈਲੀ ਦਾ ਖਲਾਰਾ, ਜ਼ਬਰਦਸਤ ਝੜਪ, ਪ੍ਰਧਾਨ ਨੂੰ ਵੀ ਦਿਖਾਈਆਂ ਕਾਲੀਆਂ ਝੰਡੀਆਂ,
The post ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੇ ਸੁਨੰਦਾ ਸ਼ਰਮਾ ਦੀ ਇਹ ਤਸਵੀਰ ਹੋ ਰਹੀ ਹੈ ਕਾਫ਼ੀ ਵਾਇਰਲ , ਜਲਦ ਲੈ ਕੇ ਆ ਰਹੇ ਹਨ ਨਵਾਂ ਪ੍ਰੋਜੈਕਟ appeared first on Daily Post Punjabi.