ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਸਾਈਕਲਿੰਗ ਕਰਦੇ ਹੋਏ ਆਈ ਨਜ਼ਰ , ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ ਵੀਡੀਓ

Bollywood actress Madhuri Dixit : ਬਾਲੀਵੁੱਡ ਪ੍ਰਸਿੱਧ ਅਦਾਕਾਰਾ ਮਾਧੁਰੀ ਦੀਕਸ਼ਿਤ ਏਨੀਂ ਦਿਨੀਂ ਬਾਲੀਵੁੱਡ ਤੋਂ ਦੂਰ ਹੋ ਕੇ ਆਪਣਾ ਗ੍ਰਹਿਸਥ ਜੀਵਨ ਗੁਜ਼ਾਰ ਰਹੀ ਹੈ । ਪਰ ਇਸ ਦੇ ਬਾਵਜੂਦ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਇਹ ਅਕਸਰ ਹੀ ਆਪਣੀ ਫੈਮਲੀ ਦੀਆਂ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ ।

ਹਾਲ ਹੀ ‘ਚ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਸਾਈਕਲਿੰਗ ਕਰਦੀ ਹੋਏ ਨਜ਼ਰ ਆ ਰਹੀ ਹੈ । ਵੀਡੀਓ ‘ਚ ਉਨ੍ਹਾਂ ਦਾ ਪਾਲਤੂ ਡੌਗੀ ਸਾਇਕਲ ਦੇ ਪਿੱਛੇ-ਪਿੱਛੇ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ।

Bollywood actress Madhuri Dixit
Bollywood actress Madhuri Dixit

ਇਸ ਵੀਡੀਓ ‘ਚ ਹਿੰਦੀ ਗੀਤ Matargashti ਸੁਣਨ ਮਿਲ ਰਿਹਾ ਹੈ । ਵੀਡੀਓ ਨੂੰ ਪੋਸਟ ਕਰਦੇ ਹੋਏ ਮਾਧੁਰੀ ਦੀਕਸ਼ਿਤ ਨੇ ਲਿਖਿਆ ਹੈ- ‘ਤੁਸੀਂ ਜਿੱਥੇ ਵੀ ਜਾਵੋਗੇ ਮੈਂ ਵੀ ਜਾਉਂਗਾ..ਤੁਸੀਂ ਇਸ weekend ਤੇ ਕੀ ਕਰ ਰਹੇ ਹੋ..ਕਮੈਂਟ ਕਰਕੇ ਮੈਨੂੰ ਦੱਸੋ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਲੱਖਾਂ ਦੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਜੇ ਗੱਲ ਕਰੀਏ ਮਾਧੁਰੀ ਦੀਕਸ਼ਿਤ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਲ ਸਾਲ 2019 ‘ਚ ਆਈ ਕਲੰਕ ਫ਼ਿਲਮ ਚ ਨਜ਼ਰ ਆਈ ਸੀ।

ਦੇਖੋ ਵੀਡੀਓ : ਭਾਜਪਾ ਦੀ ਰੈਲੀ ਘੇਰਣ ਚੱਲੇ ਕਿਸਾਨਾਂ ਨੂੰ ਪੁਲਿਸ ਨੇ ਫੜ-ਫੜ ਕੇ ਕੁੱਟਿਆ ! ਕਿਸਾਨਾਂ ਨੇ ਵੀ ਪਰਵਾਹ ਨਹੀਂ ਕੀਤੀ ਤੇ….

The post ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਸਾਈਕਲਿੰਗ ਕਰਦੇ ਹੋਏ ਆਈ ਨਜ਼ਰ , ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ ਵੀਡੀਓ appeared first on Daily Post Punjabi.



Previous Post Next Post

Contact Form