ਮਿਆਂਮਾਰ ‘ਚ ਤਖਤਾ ਪਲਟ, ਇੱਕ ਸਾਲ ਲਈ ਲੱਗੀ ਐਮਰਜੈਂਸੀ, ਆਂਗ ਸਾਨ ਸੂ ਕੀ ਨੂੰ ਲਿਆ ਗਿਆ ਹਿਰਾਸਤ ‘ਚ

Myanmar military coup state emergency : ਗੁਆਂਢੀ ਦੇਸ਼ ਮਿਆਂਮਾਰ ਤੋਂ ਫ਼ੌਜ ਤਖ਼ਤਾ ਪਲਟ ਦੀ ਖ਼ਬਰ ਸਾਹਮਣੇ ਆਈ ਹੈ। ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਅਤੇ ਰਾਸ਼ਟਰਪਤੀ ਸਮੇਤ ਸੱਤਾਧਾਰੀ ਪਾਰਟੀ ਦੇ ਕੁੱਝ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਜਾਣਕਾਰੀ ਕਈ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਇਹ ਕਦਮ ਮਿਆਂਮਾਰ ਵਿੱਚ ਕੁੱਝ ਸਮੇਂ ਤੋਂ ਸਰਕਾਰ ਅਤੇ ਫੌਜ ਵਿਚਾਲੇ ਤਣਾਅ ਦੀਆਂ ਖਬਰਾਂ ਦੇ ਵਿਚਕਾਰ ਚੁੱਕਿਆ ਗਿਆ ਹੈ। ਅਮਰੀਕਾ ਨੇ ਮਿਆਂਮਾਰ ਵਿੱਚ ਹੋਏ ਤਖ਼ਤਾ ਪਲਟ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਅਮਰੀਕਾ ਨੇ ਲੋਕਤੰਤਰੀ ਪ੍ਰਣਾਲੀ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਮਿਆਂਮਾਰ ਦੇ ਮਿਲਟਰੀ ਟੈਲੀਵਿਜ਼ਨ ਦਾ ਕਹਿਣਾ ਹੈ ਕਿ ਸੈਨਾ ਨੇ ਇੱਕ ਸਾਲ ਲਈ ਦੇਸ਼ ਦਾ ਕੰਟਰੋਲ ਆਪਣੇ ਕੋਲ ਲੈ ਲਿਆ ਹੈ ਅਤੇ ਸੈਨਾ ਦਾ ਕਮਾਂਡਰ-ਇਨ-ਚੀਫ਼ ਮਿਨ ਆੰਗ ਹਿਲਿੰਗ ਸੱਤਾ ਵਿੱਚ ਆਇਆ ਹੈ। ਮਿਆਂਮਾਰ ਆਰਮੀ ਦਾ ਕਹਿਣਾ ਹੈ ਕਿ ਚੋਣ ਧੋਖਾਧੜੀ ਦੇ ਜਵਾਬ ਵਿੱਚ ਤਖਤਾ ਪਲਟਣ ਦੀ ਕਾਰਵਾਈ ਕੀਤੀ ਗਈ ਹੈ। ਇਸ ਬਗਾਵਤ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਨਾ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

Myanmar military coup state emergency
Myanmar military coup state emergency

ਮਿਆਂਮਾਰ ਦੇ ਮੁੱਖ ਸ਼ਹਿਰ ਯਾਂਗਨ ਵਿੱਚ ਸਿਟੀ ਹਾਲ ਦੇ ਬਾਹਰ ਸੈਨਿਕ ਤਾਇਨਾਤ ਕੀਤੇ ਗਏ ਹਨ, ਤਾਂ ਜੋ ਕੋਈ ਵੀ ਤਖ਼ਤਾ ਪਲਟਣ ਦਾ ਵਿਰੋਧ ਨਾ ਕਰ ਸਕੇ। ਤੁਹਾਨੂੰ ਦੱਸ ਦੇਈਏ ਕਿ ਫੌਜ ਲੰਬੇ ਸਮੇਂ ਤੋਂ ਮਿਆਂਮਾਰ ਵਿੱਚ ਰਾਜ ਕਰ ਰਹੀ ਹੈ। ਸੰਨ 1962 ਤੋਂ ਲੈ ਕੇ 2011 ਤੱਕ ਦੇਸ਼ ਵਿੱਚ ‘ਫੌਜ’ ਦੀ ਤਾਨਾਸ਼ਾਹੀ ਰਹੀ ਹੈ। 2010 ਵਿੱਚ, ਮਿਆਂਮਾਰ ਵਿੱਚ ਆਮ ਚੋਣਾਂ ਹੋਈਆਂ ਸਨ ਅਤੇ 2011 ਵਿੱਚ ਮਿਆਂਮਾਰ ਵਿੱਚ ਇੱਕ ‘ਸਿਵਲ ਸਰਕਾਰ’ ਬਣਾਈ ਗਈ ਸੀ। ਜਿਸ ਵਿੱਚ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ। ਸਿਵਲ ਸਰਕਾਰ ਬਣਨ ਤੋਂ ਬਾਅਦ ਵੀ ਅਸਲ ਤਾਕਤ ਹਮੇਸ਼ਾਂ ‘ਆਰਮੀ’ ਕੋਲ ਰਹੀ। ਅਮਰੀਕਾ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਇਸ ਤਖ਼ਤਾ ਪਲਟ ‘ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਮਿਆਂਮਾਰ ਦੀ ਫੌਜ ਨੂੰ ਕਾਨੂੰਨ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਦੇਖੋ : ਟਿਕੈਤ ਦੀ ਸਾਦਗੀ ਦੇ ਕਾਇਲ ਹੋਏ ਕੰਵਰ ਗਰੇਵਾਲ, ਦੇਖੋ ਕਿਉਂ ਕੀਤਾ ਟਿਕੈਤ ਨੂੰ ਪ੍ਰਣਾਮ…

The post ਮਿਆਂਮਾਰ ‘ਚ ਤਖਤਾ ਪਲਟ, ਇੱਕ ਸਾਲ ਲਈ ਲੱਗੀ ਐਮਰਜੈਂਸੀ, ਆਂਗ ਸਾਨ ਸੂ ਕੀ ਨੂੰ ਲਿਆ ਗਿਆ ਹਿਰਾਸਤ ‘ਚ appeared first on Daily Post Punjabi.



source https://dailypost.in/news/international/myanmar-military-coup-state-emergency/
Previous Post Next Post

Contact Form