ਟਰੈਕਟਰ ਪਰੇਡ ਦੌਰਾਨ ਲਾਪਤਾ ਕਿਸਾਨਾਂ ਦੀ ਭਾਲ ਲਈ ਬਣੀ ਕਮੇਟੀ, ਅੱਜ ਤੈਅ ਹੋਵੇਗੀ ਸੰਯੁਕਤ ਮੋਰਚਾ ਦੀ ਅਗਲੀ ਰਣਨੀਤੀ

Committee formed to search: ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਹੋਣ ਤੋਂ ਬਾਅਦ ਲਾਪਤਾ ਹੋਏ ਕਿਸਾਨਾਂ ਦੀ ਭਾਲ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਕਮੇਟੀ ਕਿਸੇ ਵੀ ਜਾਣਕਾਰੀ ‘ਤੇ ਤਾਲਮੇਲ ਕਰ ਕੇ ਇਸ ‘ਤੇ ਅਗਲੀ ਕਾਰਵਾਈ ਕਰ ਸਕੇ । ਇਸ ਦੇ ਨਾਲ ਹੀ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕਰਨ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਕੀਤੀ ਜਾਵੇਗੀ । ਇਹ ਫੈਸਲਾ ਲਿਆ ਜਾਵੇਗਾ ਕਿ ਅੰਦੋਲਨ ਨੂੰ ਕਿਵੇਂ ਅੱਗੇ ਵਧਾਉਣਾ ਹੈ, ਤਾਂ ਜੋ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਗੱਲਬਾਤ ਦਾ ਰਾਹ ਬਣਾਇਆ ਜਾਵੇ।

Committee formed to search
Committee formed to search

ਦਰਅਸਲ, ਕੁੰਡਲੀ ਬਾਰਡਰ ‘ਤੇ ਐਤਵਾਰ ਨੂੰ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਹੋਈ । ਇਸ ਵਿੱਚ ਟਰੈਕਟਰ ਪਰੇਡ ਤੋਂ ਬਾਅਦ ਲਾਪਤਾ ਹੋਏ 100 ਤੋਂ ਵੱਧ ਕਿਸਾਨਾਂ ਦੀ ਭਾਲ ਨੂੰ ਲੈ ਕੇ ਵਿਚਾਰ-ਵਟਾਂਦਰੇ ਕੀਤੇ ਗਏ। ਇਸ ਦੇ ਲਈ ਪ੍ਰੇਮ ਸਿੰਘ ਭੰਗੂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਅਵਤਾਰ ਸਿੰਘ, ਕਿਰਨਜੀਤ ਸਿੰਘ ਸੇਖੋ ਅਤੇ ਬਲਜੀਤ ਸਿੰਘ ਦੀ ਕਮੇਟੀ ਬਣਾਈ ਗਈ । ਇਸ ਕਮੇਟੀ ਵੱਲੋਂ ਕਿਸਾਨਾਂ ਬਾਰੇ ਕੋਈ ਵੀ ਜਾਣਕਾਰੀ 8198022033 ਨੰਬਰ ‘ਤੇ ਦੇਣ ਦੀ ਅਪੀਲ ਕੀਤੀ ਗਈ ਹੈ।

Committee formed to search
Committee formed to search

ਇਸ ਵਿੱਚ ਲਾਪਤਾ ਵਿਅਕਤੀ ਦਾ ਪੂਰਾ ਨਾਮ, ਪਤਾ, ਫੋਨ ਨੰਬਰ ਅਤੇ ਘਰ ਦਾ ਕੋਈ ਹੋਰ ਸੰਪਰਕ ਅਤੇ ਕਦੋਂ ਤੋਂ ਗਾਇਬ ਹੈ, ਇਸ ਬਾਰੇ ਦੱਸਿਆ ਜਾ ਸਕਦਾ ਹੈ । ਕਿਸਾਨਾਂ ਨੇ ਕਿਹਾ ਕਿ ਸਰਕਾਰ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਵਾ ਰਹੀ ਹੈ, ਜਿਸ ਨਾਲ ਇਹ ਸਾਫ ਹੋ ਗਿਆ ਹੈ ਕਿ ਸਰਕਾਰ ਕਿਸਾਨਾਂ ਤੋਂ ਡਰੀ ਹੋਈ ਹੈ । ਸਰਕਾਰ ਨੂੰ ਤੁਰੰਤ ਇੰਟਰਨੈਟ ਸੇਵਾਵਾਂ ਬਹਾਲ ਕਰਨੀਆਂ ਚਾਹੀਦੀਆਂ ਹਨ ਅਤੇ ਕਿਸਾਨਾਂ ‘ਤੇ ਹਮਲਾ ਕਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਅਸਲ ਤੱਥ ਕਿਸਾਨਾਂ ਅਤੇ ਆਮ ਲੋਕਾਂ ਤੱਕ ਪਹੁੰਚੇ, ਇਸ ਲਈ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।

Committee formed to search

ਦੱਸ ਦੇਈਏ ਕਿ BKU ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਕੋਈ ਆ ਕੇ ਇਸ ਅੰਦੋਲਨ ‘ਤੇ ਹਮਲਾ ਕਰਦਾ ਹੈ ਤਾਂ ਸਾਨੂੰ ਸ਼ਾਂਤ ਰਹਿਣਾ ਪਵੇਗਾ । ਪਰ ਬਾਅਦ ਵਿਚ ਸਾਨੂੰ ਪੂਰਾ ਜਵਾਬ ਦੇਣਾ ਪਵੇਗਾ ਅਤੇ ਜਦੋਂ ਪਿੰਡ ਵਾਸੀ ਵੋਟਾਂ ਮੰਗਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਪਵੇਗਾ। ਚਡੂਨੀ ਨੇ ਕਿਹਾ ਕਿ ਸਾਡੇ ਘਰ ਵਿੱਚ ਆ ਕੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਸਾਡੇ ਸਬਰ ਨੂੰ ਪਰਖਣਾ ਨਹੀਂ ਚਾਹੀਦਾ। 

ਇਹ ਵੀ ਦੇਖੋ: ਟਿਕੈਤ ਦੀ ਸਾਦਗੀ ਦੇ ਕਾਇਲ ਹੋਏ ਕੰਵਰ ਗਰੇਵਾਲ, ਦੇਖੋ ਕਿਉਂ ਕੀਤਾ ਟਿਕੈਤ ਨੂੰ ਪ੍ਰਣਾਮ…

The post ਟਰੈਕਟਰ ਪਰੇਡ ਦੌਰਾਨ ਲਾਪਤਾ ਕਿਸਾਨਾਂ ਦੀ ਭਾਲ ਲਈ ਬਣੀ ਕਮੇਟੀ, ਅੱਜ ਤੈਅ ਹੋਵੇਗੀ ਸੰਯੁਕਤ ਮੋਰਚਾ ਦੀ ਅਗਲੀ ਰਣਨੀਤੀ appeared first on Daily Post Punjabi.



Previous Post Next Post

Contact Form