Gippy Grewal celebrated his birthday : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਤੇ ਬਾਕਮਾਲ ਦੇ ਐਕਟਰ ਗਿੱਪੀ ਗਰੇਵਾਲ ਜੋ ਕਿ 2 ਜਨਵਰੀ ਨੂੰ 38 ਸਾਲਾਂ ਦੇ ਹੋ ਗਏ ਨੇ । ਉਨ੍ਹਾਂ ਦੇ ਜਨਮਦਿਨ ਦੇ ਸੈਲੀਬ੍ਰੇਸ਼ਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਸਭ ਪ੍ਰਸ਼ੰਸਕ ਉਹਨਾਂ ਨੂੰ ਜਨਮਦਿਨ ਦੀਆਂ ਮੁਬਾਰਕ ਦੇ ਰਹੇ ਸਨ ।
ਇਸ ਵੀਡੀਓ ‘ਚ ਗਿੱਪੀ ਗਰੇਵਾਲ ਆਪਣੇ ਕੁਝ ਦੋਸਤਾਂ ਦੇ ਨਾਲ ਦਿਖਾਈ ਦੇ ਰਹੇ ਨੇ । ਉਨ੍ਹਾਂ ਦੇ ਦੋਸਤਾਂ ਨੇ ਜਨਮਦਿਨ ਤੋਂ ਪਹਿਲਾਂ ਹੀ ਗਿੱਪੀ ਗਰੇਵਾਲ ਨੂੰ ਕੇਕ ਦੇ ਨਾਲ ਸਰਪ੍ਰਾਈਜ਼ ਕਰ ਦਿੱਤਾ ਹੈ । ਵੀਡੀਓ ‘ਚ ਉਹ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ ।
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । ਏਨੀਂ ਦਿਨੀਂ ਉਹ ਕੈਨੇਡਾ ਤੋਂ ਇੰਡੀਆ ਆਏ ਹੋਏ ਨੇ । ਉਹ ਲਗਾਤਾਰ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ । ਕਿਸਾਨਾਂ ਦੇ ਅੰਦੋਲਨ ਦੇ ਵਿਚ ਸ਼ਾਮਿਲ ਹੋ ਕ ਉਹਨਾਂ ਨੇ ਓਥੇ ਸੇਵਾ ਵੀ ਕੀਤੀ ਸੀ ।
The post ਗਿੱਪੀ ਗਰੇਵਾਲ ਨੇ ਆਪਣੇ ਦੋਸਤਾਂ ਦੇ ਨਾਲ ਕੁੱਝ ਇਸ ਤਰਾਂ ਮਨਾਇਆ ਆਪਣਾ ਜਨਮਦਿਨ , ਵਾਇਰਲ ਹੋਈ ਵੀਡੀਓ appeared first on Daily Post Punjabi.
source https://dailypost.in/news/entertainment/gippy-grewal-celebrated-his-birthday/