ਪੰਜਾਬੀ ਇੰਡਸਟਰੀ ਦੇ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੇ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ , ਸਾਂਝੀ ਕੀਤੀ ਵੀਡੀਓ

Shree Brar shared Video : ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਜੇਲ੍ਹ ’ਚੋਂ ਰਿਹਾਅ ਹੋ ਗਏ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ ਬਰਾੜ ਨੂੰ 5 ਜਨਵਰੀ ਨੂੰ ਪਟਿਆਲਾ ਪੁਲਿਸ ਨੇ ਭੜਕਾਊ ਗੀਤ ਗਾਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਸੀ ।ਜ਼ਮਾਨਤ ਤੇ ਰਿਹਾਅ ਹੋਣ ਤੋਂ ਬਾਅਦ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਵੀਡੀਓ ਸ਼ੇਅਰ ਕੀਤਾ।

ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ । ਇਸ ਵੀਡੀਓ ਵਿੱਚ ਉਸ ਨੇ ਉਹਨਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ ਜਿਨ੍ਹਾਂ ਨੇ ਇਸ ਮੁਸੀਬਤ ਦੀ ਘੜੀ ਵਿੱਚ ਉਸ ਦਾ ਸਾਥ ਦਿੱਤਾ ।

Shree Brar shared Video
Shree Brar shared Video

ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਕਿਹਾ ਕਿ ‘ਮੈਂ ਆਪਣੀ ਗਲਤੀ ਮੰਨਦਾ ਕਿ ਮੈਂ ਅਜਿਹਾ ਗੀਤ ਬਣਾਇਆ …. ‘ਤੇ ਅੱਜ ਤੋਂ ਬਾਅਦ ਅਜਿਹਾ ਕੋਈ ਗੀਤ ਨਹੀਂ ਕਰਾਂਗਾ, ਜਿਸ ਵਿਚ ਗਨ ਕਲਚਰ ਨੂੰ ਪ੍ਰੋਮੋਟ ਕੀਤਾ ਹੋਵੇ । ਦੱਸ ਦਈਏ ਕਿ ਜਦੋਂ ਸ਼੍ਰੀ ਦੀ ਗ੍ਰਿਫ਼ਤਾਰੀ ਹੋਈ ਤਾਂ ਪੰਜਾਬੀ ਇੰਡਸਟ੍ਰੀ ਚੋਂ ਰਣਜੀਤ ਬਾਵਾ ਅਤੇ ਐਮੀ ਵਿਰਕ ਵਰਗੇ ਕਲਾਕਾਰ ਸ਼੍ਰੀ ਦੇ ਹੱਕ ‘ਚ ਖੜੇ ਹੋਏ ਸਨ । ਪਿਛਲੇ ਕੁੱਝ ਸਮੇ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਬਹੁਤ ਸਾਰੇ ਵਰਗ ਸੁਪੋਰਟ ਕਰ ਰਹੇ ਹਨ ਜਿਸ ਵਿੱਚ ਪੰਜਾਬ ਦੇ ਕਲਾਕਾਰ ਤੇ ਅਦਾਕਾਰ ਵੀ ਸ਼ਾਮਿਲ ਹਨ।

ਦੇਖੋ ਵੀਡੀਓ : ਖੂੰਡੇ ਵਾਲੇ ਬਾਬੇ ਨੇ ਫੇਰ ਕਰਾਤੀ ਅੱਤ, ਸੁਣੋ Delhi ਚ ਕਿੱਥੇ ਘੁੰਮਣਗੇ 1 ਲੱਖ ਤੋਂ ਵੱਧ Tractor

The post ਪੰਜਾਬੀ ਇੰਡਸਟਰੀ ਦੇ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੇ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ , ਸਾਂਝੀ ਕੀਤੀ ਵੀਡੀਓ appeared first on Daily Post Punjabi.



source https://dailypost.in/news/entertainment/shree-brar-shared-video/
Previous Post Next Post

Contact Form