ਕਿਸਾਨ ਅੰਦੋਲਨ : ਟਿਕਰੀ ਬਾਰਡਰ ’ਤੇ ਸੰਘਰਸ਼ ਦੌਰਾਨ ਇੱਕ ਹੋਰ ਮੌਤ, ਬਠਿੰਡਾ ਦਾ ਰਹਿਣ ਵਾਲਾ ਸੀ ਨੌਜਵਾਨ

Another youth died during : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 39ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਦੌਰਾਨ ਆਏ ਦਿਨ ਕਿਸੇ ਨਾ ਕਿਸੇ ਕਿਸਾਨ ਦੀ ਮੌਤ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਟਿਕਰੀ ਬਾਰਡਰ ’ਤੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜੋਕਿ ਟਿਕਰੀ ਬਾਰਡਰ ’ਤੇ ਸੰਘਰਸ਼ ਵਿੱਚ ਸ਼ਾਮਲ ਸੀ। ਨੌਜਵਾਨ ਦੀ ਪਛਾਣ ਜਸ਼ਨਪ੍ਰੀਤ ਵਜੋਂ ਹੋਈ ਹੈ, ਜੋਕਿ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਸੀ। ਉਸ ਦੀ ਉਮਰ 18 ਸਾਲ ਦੀ ਸੀ।

Another youth died during
Another youth died during

ਦੱਸਣਯੋਗ ਹੈ ਕਿ ਬੀਤੇ ਦਿਨ ਵੀ ਸੋਨੀਪਤ ਵਿਚ ਕਿਸਾਨੀ ਅੰਦੋਲਨ ਵਿਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਕੁਲਬੀਰ (45) ਵਜੋਂ ਹੋਈ ਹੈ। ਉਹ ਸੋਨੀਪਤ ਦੇ ਗੋਹਾਨਾ ਦੇ ਪਿੰਡ ਗੰਗਾਨਾ ਦਾ ਵਸਨੀਕ ਸੀ। ਕਿਸਾਨ ਕੁਲਬੀਰ ਦੀ ਕੁੰਡਲੀ ਬਾਰਡਰ ‘ਤੇ ਪਾਰਕਰ ਮਾਲ ਦੇ ਨਜ਼ਦੀਕ ਅੰਦੋਲਨ ਵਿੱਚ ਜਾਨ ਗਈ ਹੈ। ਹਾਲਾਂਕਿ, ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Another youth died during
Another youth died during

ਕੁੰਡਲੀ ਬਾਰਡਰ ‘ਤੇ ਸਥਿਤ ਧਰਨੇ ਵਾਲੀ ਥਾਂ ‘ਤੇ ਠੰਡ ਦੌਰਾਨ ਅਚਾਨਕ ਦੋ ਕਿਸਾਨਾਂ ਦੀ ਹਾਲਤ ਵਿਗੜ ਗਈ। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਦੌਲਤ ਦਾ ਰਹਿਣ ਵਾਲਾ ਸਹਿੰਦਰ ਦੀ ਸ਼ਨੀਵਾਰ ਸਵੇਰੇ ਅਚਾਨਕ ਦੌਰਾਨ ਪੈਣ ਕਾਰਨ ਸਿਹਤ ਵਿਗੜ ਗਿਆ। ਉਸ ਦਾ ਹਸਪਤਾਲ ਵਿਚ ਇਲਾਜ ਕਰਵਾਇਆ ਗਿਆ, ਉਥੇ ਹੀ ਅਚਾਨਕ ਪੰਜਾਬ ਦੇ ਵਸਨੀਕ ਸੱਜਣ ਦੀ ਹਾਲਤ ਵਿਗੜ ਗਈ। ਗੂੰਗੇ-ਬੋਲ਼ੇ ਸੇਵਾਦਾਰ ਨੂੰ ਤੁਰੰਤ ਜਨਰਲ ਹਸਪਤਾਲ ਲਿਜਾਇਆ ਗਿਆ। ਉਸ ਦਾ ਉਥੇ ਇਲਾਜ ਕਰਵਾਇਆ ਗਿਆ। ਫਿਰ ਉਸ ਨੂੰ ਛੁੱਟੀ ਦੇ ਦਿੱਤੀ ਗਈ।

The post ਕਿਸਾਨ ਅੰਦੋਲਨ : ਟਿਕਰੀ ਬਾਰਡਰ ’ਤੇ ਸੰਘਰਸ਼ ਦੌਰਾਨ ਇੱਕ ਹੋਰ ਮੌਤ, ਬਠਿੰਡਾ ਦਾ ਰਹਿਣ ਵਾਲਾ ਸੀ ਨੌਜਵਾਨ appeared first on Daily Post Punjabi.



Previous Post Next Post

Contact Form