Mika and Hrithik Roshan : ਨਵੇਂ ਸਾਲ ਦੇ ਜਸ਼ਨਾਂ ਦੀਆ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਨਵੇਂ ਸਾਲ ਦੇ ਮੌਕੇ ਤੇ ਮੀਕਾ ਸਿੰਘ ਦੇ ਗਾਣੇ ਤੇ ਰਿਤਿਕ ਰੌਸ਼ਨ ਨੇ ਜ਼ਬਰਦਸਤ ਡਾਂਸ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਨਵੇਂ ਸਾਲ ਦੀ ਪਾਰਟੀ ਵਿੱਚ ਮੀਕਾ ਸਿੰਘ ਨੇ ਬਾਕਮਾਲ ਸੁਰ ਲਾਏ ਤੇ ਰਿਤਿਕ ਨੇ ਡਾਂਸ ਕੀਤਾ ।
ਇਸ ਪਾਰਟੀ ‘ਚ ਰਿਤਿਕ ਰੌਸ਼ਨ ਵੀ ਪਹੁੰਚੇ ਸੀ। ਜਿੱਥੇ ਮੀਕਾ ਸਿੰਘ ਨੇ ਰਿਤਿਕ ਰੌਸ਼ਨ ਦਾ ਫੇਮਸ ਗੀਤ ‘ਇਕ ਪਲ ਕਾ ਜੀਣਾ’ ਗੁਣਗੁਨਾਇਆ। ਬੱਸ ਫਿਰ ਰਿਤਿਕ ਨੇ ਵੀ ਮੀਕਾ ਦੇ ਨਾਲ ਸੁਰ ਨਾਲ ਸੁਰ ਮਿਲਾਏ ਤੇ ਇਸ ਗੀਤ ਦੇ ਫੇਮਸ ਡਾਂਸ ਸਟੈਪ ਵੀ ਕਰਕੇ ਦਿਖਾਇਆ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਦੀਆਂ ਪਾਰਟੀਆਂ ਮੀਕਾ ਸਿੰਘ ਤੋਂ ਬਿਨਾਂ ਅਧੂਰੀ ਰਹਿੰਦੀਆਂ ਹਨ । ਭਾਵੇ ਦੀਵਾਲੀ ਹੋਵੇ ਜਾਂ ਫ਼ਿਰ ਕੋਈ ਹੋਰ ਜਸ਼ਨ ਮੀਕਾ ਹਰ ਥਾਂ ਤੇ ਮੌਜੂਦ ਰਹਿੰਦੇ ਹਨ । ਇਸ ਪਾਰਟੀ ਵਿੱਚ ਵੀ ਮੀਕਾ ਨੇ ਆਪਣੇ ਗਾਣਿਆਂ ਨਾਲ ਖੂਬ ਸਮਾਂ ਬੰਨਿਆ ਤੇ ਰਿਤਿਕ ਨੇ ਵੀ ਆਪਣੇ ਡਾਂਸ ਦੇ ਨਾਲ ਸਭ ਦਾ ਦਿਲ ਜਿੱਤ ਲਿਆ ।
ਦੇਖੋ ਵੀਡੀਓ : 10 ਸਾਲ ਦਾ ਇਹ ਸਿੱਖ ਬੱਚਾ ਜੁਗਾੜ ਨਾਲ ਗੱਡੀ ਬਣਾ ਦਾਦੀ ਨੂੰ ਲੈ ਕੇ ਚੱਲਿਆ ਕਿਸਾਨੀ ਅੰਦੋਲਨ ‘ਚ
The post ਨਵੇਂ ਸਾਲ ਦੀ ਪਾਰਟੀ ’ਚ ਮੀਕਾ ਤੇ ਰਿਤਿਕ ਰੌਸ਼ਨ ਨੇ ਸਜਾਈ ਮਹਿਫ਼ਿਲ appeared first on Daily Post Punjabi.