ਕੈਨੇਡਾ ਤੋਂ ਭੈਣ ਨੂੰ ਮਿਲਣ ਆਏ ਰੂਪਨਗਰ ਦੇ ਨੌਜਵਾਨ ਦੀ ਅਮਰੀਕਾ ਚ ਮੌਤ

Canada youth died: ਜ਼ਿਲ੍ਹਾ ਰੂਪਨਗਰ ਦੇ ਪਿੰਡ ਸਸਕੌਰ ਦੇ ਇੱਕ 22 ਸਾਲਾਂ ਨੌਜਵਾਨ ਮਨਜੋਤ ਸਿੰਘ ਦੀ ਅਮਰੀਕਾ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।  ਦੱਸਿਆ ਜਾ ਰਿਹਾ ਹੈ ਕਿ ਮਨਜੋਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਸਸਕੌਰ ਕਾਫ਼ੀ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਪੜ੍ਹਾਈ ਤੇ ਆਪਣਾ ਕਾਰੋਬਾਰ ਕਰ ਰਿਹਾ ਸੀ। ਮਨਜੋਤ ਸਿੰਘ ਕੈਨੇਡਾ ਵਿੱਚ ਇੱਕ ਟਰੱਕ ਡਰਾਈਵਰ ਸੀ । ਪਿਛਲੀ ਦਿਨੀਂ ਉਹ ਆਪਣੀ ਅਮਰੀਕਾ ਰਹਿੰਦੀ ਭੈਣ ਨੂੰ ਕੈਨੇਡਾ ਤੋਂ ਅਮਰੀਕਾ ਮਿਲਣ ਗਿਆ ਸੀ। ਜਿੱਥੇ ਉਹ ਆਪਣੀ ਭੈਣ ਦੇ ਪਰਿਵਾਰ ਨਾਲ ਪਹਾੜੀ ਖੇਤਰ ਵਿੱਚ ਘੁੰਮਣ ਗਏ ਸੀ । ਜਿੱਥੇ ਘੁੰਮਣ ਦੌਰਾਨ ਇੱਕ ਪਹਾੜੀ ਦੇ ਉੱਤੋਂ ਵੱਡਾ ਪੱਥਰ ਤਿਲਕ ਕੇ ਮਨਜੋਤ ਦੇ ਸਿਰ ‘ਤੇ ਜਾ ਲੱਗਿਆ। ਇਸ ਦਰਦਨਾਕ ਭਿਆਨਕ ਹਾਦਸੇ ਵਿੱਚ ਨੌਜਵਾਨ ਮਨਜੋਤ ਸਿੰਘ ਦੀ ਮੌਤ ਹੋ ਗਈ।

Canada youth died
Canada youth died

ਇਸ ਘਟਨਾ ਵਿੱਚ ਮਨਜੋਤ ਦੀ ਖਬਰ ਸੁਣ ਕੇ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਭੇਜਣ ਤੇ ਉਸ ਦੇ ਪਰਿਵਾਰ ਦੀ ਮਦਦ ਲਈ ਇੱਕ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਦਾ ਪਰਿਵਾਰ ਉਸ ਦੇ ਅੰਤਿਮ ਦਰਸ਼ਨ ਕਰ ਸਕੇ । ਦੱਸ ਦੇਈਏ ਕਿ ਮਨਜੋਤ ਸਿੰਘ ਦੇ ਪਿਤਾ ਗੁਰਵਿੰਦਰ ਸਿੰਘ ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਹਨ। ਮਨਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਲਿਆਉਣ ਦੇ ਲਈ ਉੱਥੇ ਦੇ ਨੌਜਵਾਨਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਤਮਾਮ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਦੇਖੋ: ਕਾਰਗਿਲ ‘ਚ ਪਾਕਿ ਨੂੰ ਧੂਲ ਚਟਾਉਣ ਵਾਲੇ ਇਹ ਯੋਧੇ ਅੱਜ ਡਟੇ ਨੇ ਦਿੱਲੀ ਮੋਰਚੇ ‘ਤੇ, ਕਿਵੇਂ ਹਾਰ ਜਾਊ ਪੰਜਾਬ !

The post ਕੈਨੇਡਾ ਤੋਂ ਭੈਣ ਨੂੰ ਮਿਲਣ ਆਏ ਰੂਪਨਗਰ ਦੇ ਨੌਜਵਾਨ ਦੀ ਅਮਰੀਕਾ ਚ ਮੌਤ appeared first on Daily Post Punjabi.



source https://dailypost.in/news/international/canada-youth-died/
Previous Post Next Post

Contact Form