ਆਪਣੇ ਪ੍ਰਸ਼ੰਸਕ ਦੀ ਇਸ ਹਰਕਤ ‘ਤੇ ਭੜਕੇ ਗਾਇਕ ਅਦਨਾਨ ਸਾਮੀ, ਲਤਾ ਮੰਗੇਸ਼ਕਰ ਨੂੰ ਲੈ ਕੇ ਕੀਤਾ ਸੀ ਇਸ ਤਰ੍ਹਾਂ ਦਾ ਕਮੈਂਟ

lata troll for voice adnan befitting reply:ਗਾਇਕ ਅਦਨਾਨ ਸਾਮੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਪ੍ਰਸ਼ੰਸਕਾਂ ਦੀ ਹਰ ਹਰਕਤ ਤੇ ਪ੍ਰਤੀਕਰਮ ਦਿੰਦੇ ਹਨ । ਇਸ ਸਭ ਦੇ ਚਲਦੇ ਅਦਨਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਬਾਲੀਵੁੱਡ ਦੀ ਲੇਜੇਂਡਰੀ ਸਿੰਗਰਸ ਲਤਾ ਮੰਗੇਸ਼ਕਰ, ਆਸ਼ਾ ਭੋਸਲੇ ਤੇ ਨੂਰਜਹਾਂ ਦੀ ਤਸਵੀਰ ਪੋਸਟ ਕੀਤੀ ਸੀ ।ਇਸ ਤਸਵੀਰ ਦੇ ਨਾਲ ਸਿੰਗਰ ਨੇ ਕੈਪਸ਼ਨ ’ਚ ਲਿਖਿਆ, ‘ਕਿੰਨੀ ਆਈਕਾਨਿਕ ਤੇ ਇਤਿਹਾਸਿਕ ਤਸਵੀਰਾਂ ਹਨ ।

ਅਦਨਾਨ ਦੀ ਇਸ ਪੋਸਟ ’ਤੇ ਇਕ ਯੂਜ਼ਰਜ਼ ਨੇ ਲਤਾ ਮੰਗੇਸ਼ਕਰ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਲੇ ’ਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।ਯੂਜ਼ਰਜ਼ ਨੇ ਅਦਨਾਨ ਦੇ ਪੋਸਟ ’ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੀ ਅਲੋਚਨਾ ਕਰਦੇ ਹੋਏ ਇਕ ਕੁਮੈਂਟ ਕੀਤਾ, ਪਰ ਉਸ ਦਾ ਕੁਮੈਂਟ ਪੜ੍ਹ ਕੇ ਅਦਨਾਨ ਵੀ ਚੁੱਪ ਨਹੀਂ ਬੈਠੇ ਤੇ ਉਨ੍ਹਾਂ ਨੇ ਯੂਜ਼ਰਜ਼ ਨੂੰ ਪਲਟ ਕੇ ਕਰਾਰਾ ਜਵਾਬ ਦਿੱਤਾ। ਯੂਜ਼ਰਜ਼ ਨੇ ਕੁਮੈਂਟ ਕਰਦੇ ਹੋਏ ਲਿਖਿਆ, ‘ਲਤਾ ਮੰਗੇਸ਼ਕਰ ਦੀ ਆਵਾਜ਼ ਵਧੀਆ ਹੈ, ਇਹ ਸੋਚਣ ਲਈ ਭਾਰਤੀਆਂ ਦਾ ਬ੍ਰੇਨਵਾਸ਼ ਕੀਤਾ ਗਿਆ ਹੈ।

ਉਂਝ ਇਸ ਵਿਵਾਦ ਦੇ ਵਿੱਚ ਅਦਨਾਨ ਸਾਮੀ ਨੇ ਸੋਸ਼ਲ ਮੀਡੀਆ ਤੇ ਲਤਾ ਮੰਗੇਸ਼ਕਰ ਦੀ ਆਸ਼ਾ ਭੌਂਸਲੇ ਅਤੇ ਪਾਕਿਸਤਾਨੀ ਸਿੰਗਰ ਨੂਰ ਜਹਾਂ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਉਸ ਥ੍ਰੋਬੈਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਇਹ ਕਿੰਨੀ ਇਤਹਾਸਿਕ ਤਸਵੀਰ ਹੈ। ਹੁਣ ਕਿਉਂਕਿ ਲਤਾ ਮੰਗੇਸ਼ਕਰ ਨੂੰ ਲੈ ਕੇ ਇਹਨਾਂ ਕੁੱਝ ਕਿਹਾ ਜਾ ਚੁੱਕਿਆ ਹੈ ਇਸ ਤਸਵੀਰ ਨੂੰ ਕਾਫੀ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ।

The post ਆਪਣੇ ਪ੍ਰਸ਼ੰਸਕ ਦੀ ਇਸ ਹਰਕਤ ‘ਤੇ ਭੜਕੇ ਗਾਇਕ ਅਦਨਾਨ ਸਾਮੀ, ਲਤਾ ਮੰਗੇਸ਼ਕਰ ਨੂੰ ਲੈ ਕੇ ਕੀਤਾ ਸੀ ਇਸ ਤਰ੍ਹਾਂ ਦਾ ਕਮੈਂਟ appeared first on Daily Post Punjabi.



Previous Post Next Post

Contact Form