Malaika Arora and Arjun Kapoor : ਨਵੇਂ ਸਾਲ ਦਾ ਸਵਾਗਤ ਹਰ ਕਿਸੇ ਨੇ ਆਪੋ ਆਪਣੇ ਅੰਦਾਜ਼ ‘ਚ ਕੀਤਾ । ਲਵ ਬਰਡਸ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਵੀ ਇੱਕਠਿਆਂ ਨਵੇਂ ਸਾਲ ਦਾ ਸਵਾਗਤ ਕੀਤਾ ਹੈ । ਮਲਾਇਕਾ ਅਰੋੜਾ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਇਹ ਇੱਕ ਨਵੀਂ ਸਵੇਰ ਹੈ, ਇਹ ਇੱਕ ਨਵਾਂ ਦਿਨ ਹੈ , ਇਹ ਇੱਕ ਨਵਾਂ ਸਾਲ ਹੈ….2021 ।ਇਸ ਤਸਵੀਰ ‘ਚ ਮਲਾਇਕਾ ਦੇ ਨਾਲ ਉਨ੍ਹਾਂ ਦੇ ਬੁਆਏ ਫ੍ਰੈਂਡ ਅਰਜੁਨ ਕਪੂਰ ਵੀ ਵਿਖਾਈ ਦੇ ਰਹੇ ਹਨ ਅਤੇ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ।
ਖ਼ਬਰਾਂ ਮੁਤਾਬਕ ਦੋਵਾਂ ਨੇ ਇੱਕਠਿਆਂ ਹੀ ਨਵਾਂ ਸਾਲ ਮਨਾਇਆ ਹੈ ਅਤੇ ਅੰਮ੍ਰਿਤਾ ਅਰੋੜਾ ਦੇ ਘਰ ‘ਚ ਹੀ ਬੀਤੇ ਦਿਨੀਂ ਇਹ ਜੋੜੀ ਨਜ਼ਰ ਆਈ ਸੀ । ਮਲਾਇਕਾ-ਅਰਜੁਨ ਲੰਬੇ ਸਮੇਂ ਤੋਂ ਇਕ ਦੂਸਰੇ ਨੂੰ ਡੇਟ ਕਰ ਰਹੇ ਹਨ। ਪਿਛਲੇ ਦਿਨੀਂ ਲੁਕ-ਲੁਕ ਕੇ ਮਿਲੇ ਸੀ ਤੇ ਮੀਡੀਆ ਦੀਆਂ ਨਜ਼ਰਾਂ ਤੋਂ ਆਪਣੇ ਰਿਸ਼ਤੇ ਨੂੰ ਲੁਕਾ ਰਹੇ ਸੀ। ਪਰ ਹੁਣ ਦੋਵੇਂ ਆਪਣੇ ਰਿਸ਼ਤੇ ਨੂੰ ਖੁੱਲ੍ਹ ਕੇ ਬਿਆਨ ਕਰਦੇ ਹਨ। ਹਾਲ ਹੀ ’ਚ ਕੋਵਿਡ ਪਾਜ਼ੇਟਿਵ ਹੋਣ ਦੌਰਾਨ ਵੀ ਮਲਾਇਕਾ ਤੇ ਅਰਜੁਨ ਇਕੱਠੇ ਕੁਆਰੰਟਾਈਨ ਸੀ।
ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਨਿਉੂ ਈਅਰ ਦੇ ਖ਼ਾਸ ਮੌਕੇ ’ਤੇ ਬੁਆਏਫ੍ਰੈਂਡ ਅਰਜੁਨ ਕਪੂਰ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਅਰਜੁਨ ਤੇ ਮਲਾਇਕਾ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਮਲਾਇਕਾ ਤੇ ਅਰਜੁਨ ਪਿਛਲੇ ਕਾਫੀ ਸਮੇ ਤੋਂ ਇਕੱਠੇ ਨਜ਼ਰ ਆ ਰਹੇ ਹਨ ਉਹ ਸੋਸ਼ਲ ਮੀਡੀਆ ਤੇ ਵੀ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।
The post ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਕੁੱਝ ਇਸ ਤਰਾਂ ਕੀਤਾ ਸੀ ਨਵੇਂ ਸਾਲ ਦਾ ਸਵਾਗਤ appeared first on Daily Post Punjabi.