ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ ‘ਤੇ ਧੁੰਦ ਦਾ ਕਹਿਰ, ਇੱਕ ਤੋਂ ਬਾਅਦ ਇੱਕ 25 ਗੱਡੀਆਂ ਦੀ ਟੱਕਰ ‘ਚ 1 ਦੀ ਮੌਤ

Eastern peripheral expressway accident : ਦਿੱਲੀ ਐਨਸੀਆਰ ਵਿੱਚ ਅੱਜ ਸਵੇਰੇ ਤੋਂ ਹੀ ਧੁੰਦ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਕਾਰਨ, ਗਾਜ਼ੀਆਬਾਦ ਵਿੱਚ ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ ਤੇ 25 ਵਾਹਨ ਆਪਸ ਵਿੱਚ ਟਕਰਾ ਗਏ ਹਨ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ। ਛੋਟੇ ਅਤੇ ਵੱਡੇ ਵਾਹਨ ਇਸ ਹਾਦਸੇ ਵਿੱਚ ਸ਼ਾਮਿਲ ਹਨ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।

Eastern peripheral expressway accident
Eastern peripheral expressway accident

ਕੋਹਰੇ ਦੇ ਕਹਿਰ ਅਤੇ ਸੜਕਾਂ ‘ਤੇ ਪਈ ਧੁੰਦ ਕਾਰਨ ਵਿਜੀਬਿਲਟੀ ਬਹੁਤ ਘੱਟ ਹੈ, ਜਿਸ ਕਾਰਨ ਇੱਕ ਪਾਸੇ ਸੜਕਾਂ ‘ਤੇ ਗੱਡੀਆਂ ਦੀ ਰਫਤਾਰ ਹੌਲੀ ਹੈ, ਉੱਥੇ ਹੀ ਬਹੁਤ ਸਾਰੀਆਂ ਰੇਲ ਗੱਡੀਆਂ ਪ੍ਰਭਾਵਿਤ ਹਨ। ਜਾਣਕਾਰੀ ਅਨੁਸਾਰ ਦਿੱਲੀ ਆਉਣ ਵਾਲੀਆਂ 24 ਟਰੇਨਾਂ ਲੇਟ ਹਨ। ਇਸ ਤੋਂ ਇਲਾਵਾ ਧੁੰਦ ਨੇ ਉਡਾਣਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਦਿੱਲੀ ਵਿੱਚ ਅੱਜ (ਸ਼ਨੀਵਾਰ) ਕਈ ਥਾਵਾਂ ‘ਤੇ ਵਿਜੀਬਿਲਟੀ ਜ਼ੀਰੋ ਹੈ ਅਤੇ ਕੁੱਝ ਇਲਾਕਿਆਂ ਵਿੱਚ ਸਿਰਫ 2 ਤੋਂ 3 ਮੀਟਰ ਹੈ। ਅਜਿਹੀ ਸਥਿਤੀ ਵਿੱਚ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਵਾਹਨਾਂ ਦੀਆਂ ਲਾਈਟਾਂ ਚੱਲਣ ਤੋਂ ਬਾਅਦ ਵੀ ਵਿਜੀਬਿਲਟੀ ਇੰਨੀ ਘੱਟ ਹੈ ਕਿ ਸਾਹਮਣੇ ਦੇਖਣਾ ਮੁਸ਼ਕਿਲ ਹੈ।

ਇਹ ਵੀ ਦੇਖੋ : ਬੇਸਿੱਟਾ ਰਹੀ ਕਿਸਾਨਾਂ ਦੀ ਮੀਟਿੰਗ ਬਾਹਰ ਆਏ ਕਿਸਾਨਾਂ ਨੇ ਕਰ ਦਿੱਤੇ ਵੱਡੇ ਐਲਾਨ, ਸੁਣੋ Live

The post ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ ‘ਤੇ ਧੁੰਦ ਦਾ ਕਹਿਰ, ਇੱਕ ਤੋਂ ਬਾਅਦ ਇੱਕ 25 ਗੱਡੀਆਂ ਦੀ ਟੱਕਰ ‘ਚ 1 ਦੀ ਮੌਤ appeared first on Daily Post Punjabi.



Previous Post Next Post

Contact Form